ਮਸੀਹ ਯਿਸੂ ਵਿੱਚ ਆਪ ਸਬ ਦੀ ਸਲਾਮਤੀ ਹੋਵੇ
ਸ਼ਾਂਤੀ ਦਾ ਰੂਹ ਤੁਹਾਡੇ ਸਬਣਾ ਦੇ ਦਿਲ ਵਿਚ ਮਸੀਹ ਯਿਸੂ ਦੇ ਫ਼ਜ਼ਲ ਨਾਲ ਠਹਿਰਿਆ ਰਹੇ
ਅੱਜ ਦਾ ਵਿਸ਼ਾ ਜੋ ਮਸੀਹ ਕਿਲੀਸੀਆਂ ਨਾਲ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੁਕਾਸ਼ਫ਼ਾ ਦੇ ਰੂਹ ਦੀ ਮਦਦ ਨਾਲ ਸਾਂਝਾਂ ਕਰਨ ਜਾ ਰਹੇਂ ਹਾਂ ਬਿਨਆਮਿਨ ਯੂਸਫ਼ ਦਾ ਭਰਾ
ਜੋ ਯਾਕੁਬ ਦੇ ਪੁੱਤਰਾਂ ਵਿੱਚੋ ਸਬ ਤੋਂ ਛੋਟਾ ਸੀ, ਉਹ ਸੱਚਾਈ ਦੇ ਰੂਹ ਦੀ ਪਹਿਲੇ ਆਦਮ ਦੀ ਹੀ ਤਰਾਹ ਜਿਸਮਾਨੀ ਤਮਸਿਲ ਹੈ
ਤਸਵੀਰ ਹੈ
ਕਿਵੇਂ ਅਰ ਕਿਸ ਤਰ੍ਹਾਂ ਕਲਾਮ ਦੀ ਗਵਾਹੀ
ਅਤੇ ਮੁਕਾਸ਼ਫ਼ਾ ਦੀ ਰੂਹ ਸਾਡੇ ਨਾਲ ਮਦਦ ਗਾਰ ਹੋਵੇ
ਖੁਦਾ ਬਾਪ ਦਾ ਜਿੰਦਾ ਕਲਾਮ ਸਾਨੂੰ ਹਦਯਾਤ ਕਰਦਾ ਹੈ
ਅਫ਼ਸੀਆਂ 1:18
ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੋ ਤਾਂ ਜੋ ਤੁਸੀਂ ਜਾਣ ਲਵੋ
ਭਈ ਉਹ ਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੇ ਤੇਜਵਾਨ ਅਧਕਾਰ ਦਾ ਧਨ ਕੀ ਹੈ
ਪੈਦਾਇਸ਼ - 42
1
ਜਾਂ ਯਾਕੂਬ ਨੇ ਵੇਖਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤ੍ਰਾਂ
ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ?
2
ਨਾਲੇ ਉਸ ਨੇ ਆਖਿਆ,ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ
ਹੈ। ਤਾਂ ਉੱਥੇ ਉੱਤਰ ਜਾਓ ਅਰ ਤੁਸੀਂ ਉੱਥੋਂ ਸਾਡੇ ਲਈ ਅੰਨ ਵਿਹਾਜ ਕੇ ਲੈ ਆਓ ਤਾਂਜੋ ਅਸੀਂ ਜੀਉਂਦੇ
ਰਹੀਏ ਅਰ ਮਰ ਨਾ ਜਾਈਏ
ਯੂਹੰਨਾ 6;47
;ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸੇ ਦਾ ਹੈ
48
ਜੀਉਣ ਦੀ ਰੋਟੀ ਮੈਂ ਹਾਂ
49
ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ
50
ਜਿਹੜੀ ਰੋਟੀ ਸੁਰਗੋਂ ਉਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ
51
ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ । ਜੇ ਕੋਈ ਇਸ ਰੋਟੀਓਂ ਕੁਝ
ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ
ਦੇ ਜੀਉਣ ਲਈ ਮੈਂ ਦਿਆਂਗਾ।।
ਪੈਦਾਇਸ਼ - 42
;3
ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਵਿਹਾਜਣ ਉੱਤਰ ਗਏ
4
ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਹ ਦੇ ਭਰਾਵਾਂ ਦੇ ਸੰਗ ਨਾ ਘਲਿਆ ਕਿਉਂਜੋ ਉਸ
ਨੇ ਆਖਿਆ ਕਿ ਕਿਤੇ ਉਸ ਉੱਤੇ ਬਿਪਤਾ ਨਾ ਪਵੇ
5
ਤਾਂ ਇਸਰਾਏਲ ਦੇ ਪੁੱਤ੍ਰ ਅੰਨ ਵਿਹਾਜਣ ਲਈ ਹੋਰ ਆਉਣ ਵਾਲਿਆਂ ਦੇ ਸੰਗ ਆਏ ਕਿਉਂਜੋ ਕਨਾਨ ਦੇਸ
ਵਿੱਚ ਕਾਲ ਸੀ।।
6
ਯੂਸੁਫ਼ ਉਸ ਦੇਸ ਉੱਤੇ ਹਾਕਮ ਸੀ ਅਰ ਉਸ ਦੇਸ ਦੇ ਸਾਰੇ ਲੋਕਾਂ ਦੇ ਕੋਲ ਅੰਨ ਵੇਚਦਾ ਸੀ ਸੋ ਯੂਸੁਫ਼
ਦੇ ਭਰਾ ਆਏ ਅਰ ਧਰਤੀ ਵੱਲ ਮੂੰਹ ਕਰ ਕੇ ਉਸ ਦੇ ਅੱਗੇ ਝੁਕੇ
7
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਰ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ
ਉਨ੍ਹਾਂ ਲਈ ਓਪਰਾ ਬਣਾਇਆ ਅਰ ਉਨ੍ਹਾਂ ਨੂੰ ਕਰੜਾਈ ਨਾਲ ਬੋਲਿਆ ਅਰ ਉਨ੍ਹਾਂ ਨੂੰ ਆਖਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਨ੍ਹਾਂ ਨੇ ਆਖਿਆ, ਕਨਾਨ ਦੇਸ ਤੋਂ ਅੰਨ ਵਿਹਾਜਣ
8
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ ਪਰ ਉਨ੍ਹਾਂ ਨੇ ਉਹ ਨੂੰ ਨਾ ਪਛਾਣਿਆ
ਲੋਕਾ 24;13
‘ਤਾਂ ਵੇਖੋ ਓਸੇ ਦਿਨ ਉਨ੍ਹਾਂ ਵਿੱਚੋਂ ਦੋ ਜਣੇ ਇੰਮਊਸ ਨਾਉਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ
ਯਰੂਸ਼ਲਮ ਤੋਂ ਪੰਜ ਕੋਹ ਵਾਟ ਤੇ ਹੈ
14
ਸੋ ਉਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲ ਬਾਤ ਕਰਦੇ ਸਨ
15
ਅਤੇ ਐਉਂ ਹੋਇਆ ਕਿ ਜਾਂ ਓਹ ਗੱਲ ਬਾਤ ਅਰ ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਨ੍ਹਾਂ
ਦੇ ਨਾਲ ਤੁਰਿਆ ਗਿਆ
16
ਪਰ ਉਨ੍ਹਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹ ਨੂੰ ਨਾ ਸਿਆਣਨ
ਪੈਦਾਇਸ਼ - 42
;ਅਤੇ ਯੂਸੁਫ਼ ਨੂੰ ਓਹ ਸੁਫ਼ਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ ਚੇਤੇ ਆਏ ਅਰ ਉਸ ਨੇ
ਉਨ੍ਹਾਂ ਨੂੰ ਆਖਿਆ, ਤੁਸੀਂ ਖੋਜੀ ਹੋ ਅਰ ਦੇਸ ਦੀ ਦੁਰਦਿਸ਼ਾ ਵੇਖਣ ਆਏ ਹੋ
10
ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸਵਾਮੀ ਜੀ ਤੁਹਾਡੇ
ਦਾਸ ਅੰਨ ਵਿਹਾਜਣ ਆਏ ਹਨ
11
ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤ੍ਰ ਹਾਂ ਅਰ ਅਸੀਂ ਸੱਚੇ ਹਾਂ। ਅਸੀਂ ਤੁਹਾਡੇ ਦਾਸ ਖੋਜੀ ਨਹੀਂ
ਹਾਂ
12
ਪਰ ਉਸ ਨੇ ਉਨ੍ਹਾਂ ਨੂੰ ਆਖਿਆ,ਨਹੀਂ ਸਗੋਂ ਦੇਸ ਦੀ ਦੁਰਦਿਸ਼ਾ
ਵੇਖਣ ਆਏ ਹੋ
13
ਉਨ੍ਹਾਂ ਆਖਿਆ,ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ ਦੇ ਇੱਕ ਹੀ ਮਨੁੱਖ
ਦੇ ਪੁੱਤ੍ਰ ਹਾਂ ਅਤੇ ਵੇਖੋ ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਰ ਇੱਕ ਹੈ ਨਹੀਂ
ਮਰਕੁਸ 3;13 ਫੇਰ ਉਹ
ਨੇ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ ਅਤੇ ਓਹ ਉਸ
ਦੇ ਕੋਲ ਆਏ
14
ਅਰ ਉਹ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ
ਨੂੰ ਭੇਜੇ ਭਈ ਪਰਚਾਰ ਕਰਨ
ਮੱਤੀ 18
1
ਉਸੇ ਘੜੀ ਚੇਲੇ ਯਿਸੂ ਕੋਲ ਆਣ ਕੇ ਬੋਲੇ ਜੋ ਸੁਰਗ ਦੇ ਰਾਜ ਵਿੱਚ ਸਭਨਾਂ
ਨਾਲੋਂ ਵੱਡਾ ਕੌਣ ਹੈ?
2
ਤਦ ਉਸ ਨੇ ਇੱਕ ਛੋਟੇ ਬਾਲਕ ਨੂੰ ਕੋਲ ਸੱਦ ਕੇ ਉਸ ਨੂੰ ਉਨ੍ਹਾਂ ਦੇ ਵਿਚਾਲੇ
ਖੜ੍ਹਾ ਕੀਤਾ
3
ਅਤੇ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ
ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ
4
ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ
ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ
5
ਅਤੇ ਜੋ ਕੋਈ ਮੇਰੇ ਨਾਮ ਕਰਕੇ ਅਜਿਹੇ ਇੱਕ ਬਾਲਕ ਨੂੰ ਕਬੂਲ ਕਰੇ ਸੋ ਮੈਨੂੰ
ਕਬੂਲ ਕਰਦਾ ਹੈ
ਮੱਤੀ 19:14
·
ਤਦ ਯਿਸੂ ਨੇ ਆਖਿਆ, ਬਾਲਕਾਂ ਨੂੰ ਕੁਝ ਨਾ ਆਖੋ ਅਰ ਉਨ੍ਹਾਂ ਨੂੰ
ਮੇਰੇ ਕੋਲ ਆਉਣ ਤੋਂ ਨਾ ਵਰਜੋ ਕਿਉਂ ਜੋ ਸੁਰਗ ਦਾ ਰਾਜ ਇਹੋ ਜਿਹਿਆਂ ਦਾ ਹੈ
ਜਿਸ ਤਰਾਂ ਯੂਸਫ ਆਪਣੇ
ਭਾਈਆਂ ਦੇ ਲਈ ਲਾਪਤਾ ਸੀ,
ਉਸੇ ਤਰਾਹ ਯਿਸੂ ਵੀ ਤਿੰਨ ਦਿਨ
ਅਤੇ ਤਿੰਨ ਰਾਤ ਬਾਰਾਹ ਸ਼ਾਗਿਰਦਾ
ਦੇ ਲਈ ਲਾਪਤਾ ਸਨ
ਲੋਕਾ 24
1
ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਨ੍ਹਾਂ ਸੁਗੰਧਾਂ ਨੂੰ ਜਿਹੜੀਆਂ
ਤਿਆਰ ਕੀਤੀਆਂ ਸਨ ਲੈਕੇ ਕਬਰ ਉੱਤੇ ਆਈਆਂ
2
ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰੋਂ ਲਾਭੇਂ ਰਿੜ੍ਹਿਆ ਪਿਆ ਹੋਇਆ ਡਿੱਠਾ
3
ਅਤੇ ਅੰਦਰ ਜਾ ਕੇ ਪ੍ਰਭੁ ਯਿਸੂ ਦੀ ਲੋਥ ਨਾ ਪਾਈ
ਪੈਦਾਇਸ਼ – 42;14
;ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਏਹ ਓਹੋ ਤਾਂ ਗੱਲ ਹੈ ਜਿਹੜੀ
ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਖੋਜੀ ਹੋ
15
ਏਸੇ ਤੋਂ ਤੁਸੀਂ ਪਰਖੇ ਜਾਓਗੇ ਫ਼ਿਰਊਨ ਦੀ ਜਾਨ ਦੀ ਸੌਂਹ ਜਦ ਤੀਕ ਤੁਹਾਡਾ ਨਿੱਕਾ ਭਰਾ ਇੱਥੇ
ਨਹੀਂ ਆ ਜਾਂਦਾ ਤੁਸੀਂ ਐਥੋਂ ਨਿੱਕਲ ਨਾ ਸੱਕੋਗੇ
ਰਸੂਲਾਂ ਦੇ ਕਰਤੱਬ 1
;3
ਉਸ ਨੇ ਆਪਣੇ ਦੁੱਖ ਭੋਗਣ ਦੇ ਮਗਰੋਂ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪਰਮਾਣਾਂ ਨਾਲ ਜੀਉਂਦਾ
ਪਰਗਟ ਕੀਤਾ ਕਿ ਉਹ ਚਾਹਲੀਆਂ ਦਿਨਾਂ ਤੀਕੁ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ
ਗੱਲਾਂ ਕਰਦਾ ਰਿਹਾ
4
ਅਰ ਉਨ੍ਹਾਂ ਦੇ ਨਾਲ ਇੱਕਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਯਰੂਸ਼ਲਮ ਤੋਂ ਬਾਹਰ
ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹ ਦੇ ਵਿਖੇ ਤੁਸਾਂ ਮੈਥੋਂ ਸੁਣਿਆ
ਪੈਦਾਇਸ਼ - 42
ਆਪਣੇ ਵਿੱਚੋਂ ਇੱਕ ਨੂੰ ਘੱਲੋ ਅਰ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਏਥੇ ਕੈਦੀ ਹੋਕੇ
ਰਹੋ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ
ਦੀ ਜਾਨ ਦੀ ਸੌਂਹ ਤੁਸੀਂ ਜ਼ਰੂਰ ਖੋਜੀ ਹੋ
17
ਉਸ ਉਨ੍ਹਾਂ ਨੂੰ ਤਿੰਨ ਦਿਨਾਂ ਤੀਕ ਇੱਕਠੇ ਕੈਦ ਵਿੱਚ ਬੰਦ ਰੱਖਿਆ
18
ਤਾਂ ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਐਉਂ ਕਰੋ ਤਾਂ ਜੀਓ ਕਿਉਂਜੋ
ਮੈਂ ਪਰਮੇਸ਼ੁਰ ਤੋਂ ਡਰਦਾ ਹਾਂ
19
ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਅਰ
ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈਕੇ ਚੱਲੇ ਜਾਓ
20
ਆਪਣੇ ਨਿੱਕੇ ਭਰਾ ਨੂੰ ਮੇਰੇ ਕੋਲ ਲੈ ਆਉ ਤਾਂਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਰ ਤੁਸੀਂ ਨਾ
ਮਰੋ ਤਾਂ ਉਨ੍ਹਾਂ ਨੇ ਉਵੇਂ ਹੀ ਕੀਤਾ
ਮੱਤੀ 12
;40
ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰ੍ਹਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ
ਯੂਹੰਨਾ 16
;5 ਪਰ ਹੁਣ ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ
ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂॽ
6
ਪਰ ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ
ਨਾਲ ਭਰ ਗਿਆ ਹੈ
7
ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ
ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ
ਤੁਹਾਡੇ ਕੋਲ ਘੱਲ ਦਿਆਂਗਾ
ਪੈਦਾਇਸ਼ - 42
;29
ਓਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ ਵਿੱਚ ਆਏ ਅਤੇ ਸਭ ਕੁਝ ਜੋ ਉਨ੍ਹਾਂ ਉੱਤੇ ਬੀਤਿਆ ਸੀ ਉਹ
ਨੂੰ ਦੱਸਿਆ ਕਿ
30
ਉਹ ਮਨੁੱਖ ਜਿਹੜਾ ਉਸ ਦੇਸ ਦਾ ਹਾਕਮ ਹੈ ਸਾਨੂੰ ਕਰੜਾਈ ਨਾਲ ਬੋਲਿਆ ਅਤੇ ਸਾਨੂੰ ਦੇਸ ਦਾ ਖੋਜੀ
ਠਹਿਰਾਇਆ
31
ਅਸਾਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਅਰ ਖੋਜੀ ਨਹੀਂ ਹਾਂ
32
ਅਸੀਂ ਬਾਰਾਂ ਭਰਾ ਆਪਣੇ ਪਿਤਾ ਦੇ ਪੁੱਤ੍ਰ ਹਾਂ। ਇੱਕ ਹੈ ਨਹੀਂ ਅਰ ਨਿੱਕਾ ਅੱਜ ਦੇ ਦਿਨ ਆਪਣੇ
ਪਿਤਾ ਦੇ ਕੋਲ ਕਨਾਨ ਦੇਸ ਵਿੱਚ ਹੈ
33
ਤਾਂ ਉਸ ਨੇ ਜਿਹੜਾ ਉਸ ਦੇਸ ਦਾ ਹਾਕਮ ਹੈ ਆਖਿਆ, ਮੈਂ ਏਸ ਤੋਂ ਜਾਣਾਂਗਾ
ਕਿ ਤਸੀਂ ਸੱਚੇ ਹੋ ਭਈ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਅਰ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈਕੇ ਚੱਲੇ
ਜਾਓ
34
ਅਰ ਆਪਣਾ ਨਿੱਕਾ ਭਰਾ ਮੇਰੇ ਕੋਲ ਲੈ ਆਓ ਤਾਂ ਮੈਂ ਜਾਣਾਂਗਾ ਕਿ ਤਸੀਂ ਖੋਜੀ ਨਹੀਂ ਹੋ ਸਗੋਂ ਤੁਸੀਂ
ਸੱਚੇ ਹੋ। ਫੇਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਏਸ ਦੇਸ ਵਿੱਚ ਬੁਪਾਰ ਕਰਿਓ
35
ਅਰ ਐਉਂ ਹੋਇਆ ਕਿ ਜਦ ਓਹ ਆਪਣੀਆਂ ਗੂਣਾਂ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ
ਗੰਢ ਉਸ ਦੀ ਗੂਣ ਵਿੱਚ ਸੀ ਤਾਂ ਓਹ ਅਰ ਉਨ੍ਹਾਂ ਦਾ ਪਿਤਾ ਆਪਣੀਆਂ ਗੰਢਾਂ ਨੂੰ ਵੇਖ ਕੇ ਡਰ ਗਏ
36
ਅਰ ਉਨ੍ਹਾਂ ਦੇ ਪਿਤਾ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਔਤ ਕੀਤਾ। ਯੂਸੁਫ਼ ਹੈ ਨਹੀਂ ਅਤੇ ਸ਼ਿਮਓਨ ਵੀ ਹੈ ਨਹੀਂ। ਬਿਨਯਾਮੀਨ ਨੂੰ ਤੁਸੀਂ
ਲੈ ਜਾਓਗੇ। ਏਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ
37
ਤਦ ਰਊਬੇਨ ਨੇ ਆਪਣੇ ਪਿਤਾ ਨੂੰ ਏਹ ਆਖਿਆ, ਜੇ ਮੈਂ ਉਸ ਨੂੰ ਤੇਰੇ
ਕੋਲ ਨਾ ਲਿਆਵਾਂ ਤਾਂ ਮੇਰੇ ਦੋਹਾਂ ਪੁੱਤ੍ਰਾਂ ਨੂੰ ਮਾਰ ਛੱਡੀਂ। ਉਹ ਨੂੰ ਮੇਰੇ ਹੱਥ ਵਿੱਚ ਦੇ ਦੇਹ
ਅਤੇ ਮੈਂ ਉਹ ਨੂੰ ਤੇਰੇ ਕੋਲ ਮੋੜ ਲਿਆਵਾਂਗਾ
38
ਪਰ ਉਸ ਆਖਿਆ, ਮੇਰਾ ਪੁੱਤ੍ਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂਜੋ ਉਸ ਦਾ ਭਰਾ ਮਰ ਗਿਆ
ਅਰ ਉਹ ਇਕੱਲਾ ਰਹਿ ਗਿਆ ਹੈ। ਜੇ ਉਹ ਦੇ ਉੱਤੇ ਕੋਈ ਬਲਾ ਰਸਤੇ ਵਿੱਚ ਜਿੱਥੋਂ ਦੀ ਤੁਸੀਂ ਜਾਂਦੇ ਹੋ
ਆ ਪਵੇ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਗਮ ਨਾਲ ਪਤਾਲ ਵਿੱਚ ਉਤਾਰੋਗੇ।।
ਪੈਦਾਇਸ਼ - 43:1
1
ਕਾਲ ਧਰਤੀ ਉੱਤੇ ਸਖ਼ਤ ਸੀ
2
ਤਾਂ ਐਉਂ ਹੋਇਆ ਕਿ ਜਦ ਉਨ੍ਹਾਂ ਨੇ ਉਸ ਅੰਨ ਨੂੰ ਜਿਹੜਾ ਓਹ ਮਿਸਰ ਤੋਂ ਲਿਆਏ ਸਨ ਖਾ ਲਿਆ ਤਾਂ
ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ
ਅੰਨ ਵਿਹਾਜ ਲਿਆਓ
3
ਤਾਂ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਅੱਤ ਤਕੀਦ ਨਾਲ ਆਖਿਆ ਸੀ ਭਈ ਜੇ ਤੁਹਾਡਾ
ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ
4
ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਘੱਲਦਾ ਹੈਂ ਤਾਂ ਅਸੀਂ ਉਤਾਰ ਨੂੰ ਤੇਰੇ ਲਈ ਅੰਨ ਵਿਹਾਜਣ
ਜਾਵਾਂਗੇ
5
ਪਰ ਜੇ ਤੂੰ ਨਹੀਂ ਘੱਲਦਾ ਹੈਂ ਤਾਂ ਅਸੀਂ ਉਤਾਰ ਨੂੰ ਨਹੀਂ ਜਾਵਾਂਗੇ ਕਿਉਂਜੋ ਉਸ ਮਨੁੱਖ ਨੇ ਸਾਨੂੰ
ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ
6
ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਏਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਭਈ
ਸਾਡਾ ਇੱਕ ਹੋਰ ਭਰਾ ਵੀ ਹੈ?
ਪੈਦਾਇਸ਼ - 43:8
ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਸੰਗ ਘੱਲ ਦੇਹ ਤਾਂਜੋ ਅਸੀਂ ਉੱਠ ਕੇ ਜਾਈਏ ਤੇ ਅਸੀਂ ਜੀਵੀਏ ਅਰ ਮਰ ਨਾ ਜਾਈਏ, ਅਸੀਂ ਵੀ ਅਰ ਤੂੰ ਵੀ ਅਰ ਸਾਡੇ ਨਿਆਣੇ ਵੀ
9
ਮੈਂ ਉਸ ਲਈ ਜਾਮਨ ਹਾਂ। ਉਸ ਨੂੰ ਤੂੰ ਮੇਰੇ ਹੱਥੋਂ ਮੰਗਣਾ। ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ
ਅਰ ਤੇਰੇ ਸਨਮੁਖ ਨਾ ਬਿਠਾਵਾਂ ਤਾਂ ਮੈਂ ਸਦਾ ਲਈ ਤੇਰਾ ਪਾਪੀ ਠਹਿਰਾਂਗਾ
10
ਜੇ ਅਸੀਂ ਐੱਨਾਂ ਚਿਰ ਨਾ ਲਾਉਂਦੇ ਤਾਂ ਹੁਣ ਤੀਕ ਦੂਜੀ ਵਾਰ ਹੋ ਆਏ ਹੁੰਦੇ।।
11
ਤਾਂ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਏਵੇਂ ਹੀ ਹੈ ਤਾਂ ਹੁਣ ਐਉਂ ਕਰੋ ਕਿ ਏਸ ਦੇਸ ਦੀ ਸਭ ਤੋਂ ਉੱਤਮ ਪੈਦਾਵਾਰ ਆਪਣੀਆਂ ਗੂਣਾਂ
ਵਿੱਚ ਰੱਖ ਕੇ ਉਸ ਮਨੁੱਖ ਲਈ ਸੁਗਾਤ ਲੈ ਜਾਓ ਅਰਥਾਤ ਥੋੜਾ ਗੁੱਗਲ ਥੋੜਾ ਸ਼ਹਿਤ ਗਰਮ ਮਸਾਲਾਹ ਗੰਧਰਸ
ਪਿਸਤਾ ਅਰ ਬਦਾਮ
12
ਦੁਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਨਾਲੇ ਉਹ ਚਾਂਦੀ ਜਿਹੜੀ ਤੁਹਾਡੀਆਂ ਗੂਣਾਂ ਦੇ ਮੂੰਹ
ਵਿੱਚ ਮੁੜ ਆਈ ਉਹ ਆਪਣੇ ਹੱਥਾਂ ਵਿੱਚ ਲੈ ਜਾਓ । ਸ਼ਾਇਤ ਇਹ ਭੁੱਲ ਹੋ ਗਈ
ਹੋਵੇ
13
ਆਪਣੇ ਭਰਾ ਨੂੰ ਵੀ ਲੈ ਜਾਓ ਅਰ ਉੱਠ ਕੇ ਉਸ ਮਨੁੱਖ ਕੋਲ ਮੁੜ ਜਾਓ
14
ਅਰ ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਰਹਮ ਬਖ਼ਸ਼ੇ ਜੋ ਉਹ ਤੁਹਾਡੇ ਦੂਜੇ ਭਰਾ
ਅਰ ਬਿਨਯਾਮੀਨ ਨੂੰ ਤੁਹਾਡੇ ਨਾਲ ਘੱਲ ਦੇਵੇ ਅਤੇ ਮੈਂ ਜੇ ਔਤ ਹੋਇਆ ਸੋ ਔਤ ਹੋਇਆ
ਯੂਹੰਨਾ 14
;10
ਕੀ ਤੂੰ ਸਤ ਨਹੀਂ ਮੰਨਦਾ ਜੋ ਮੈਂ ਪਿਤਾ ਵਿੱਚ ਅਰ ਪਿਤਾ ਮੇਰੇ ਵਿੱਚ ਹੈॽ ਏਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ ਪਰ
ਪਿਤਾ ਮੇਰੇ ਵਿੱਚ ਰਹਿੰਦਿਆ ਆਪਣੇ ਕੰਮ ਕਰਦਾ ਹੈ
11
ਮੇਰੀ ਪਰਤੀਤ ਕਰੋ ਕਿ ਮੈਂ ਪਿਤਾ ਅਰ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਪਰਤੀਤ ਕਰੋ
12
ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ
ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ
ਹਾਂ
13
ਅਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋਈ ਕਰਾਂਗਾ ਤਾਂ ਜੋ ਪੁੱਤ੍ਰ ਵਿੱਚ ਪਿਤਾ
ਦੀ ਵਡਿਆਈ ਹੋਵੇ
14
ਜੇ ਤੁਸੀਂ ਮੇਰਾ ਨਾਮ ਲੈ ਕੇ ਮੈਥੋਂ ਕੁਝ ਮੰਗੋਗੇ ਤਾਂ ਮੈਂ ਉਹੋ ਕਰਾਂਗਾ
15
ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ
16
ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ
ਸੰਗ ਰਹੇ
17
ਅਰਥਾਤ ਸਚਿਆਈ ਦਾ ਆਤਮਾ ਜਿਹ ਨੂੰ ਜਗਤ ਨਹੀਂ ਪਾ ਸੱਕਦਾ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ, ਨਾ ਉਸ ਨੂੰ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ
ਤੁਹਾਡੇ ਵਿੱਚ ਹੋਵੇਗਾ
18
ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ। ਮੈਂ ਤੁਹਾਡੇ ਕੋਲ ਆਵਾਂਗਾ
19
ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੋ
ਮੈਂ ਜੀਉਂਦਾ ਹਾਂ ਤੁਸੀਂ ਭੀ ਜੀਓਗੇ
ਮੱਤੀ 18;3
ਅਤੇ ਕਿਹਾ,
ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ
ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ
4
ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ
ਨਾਲੋਂ ਵੱਡਾ ਹੈ
ਲੋਕਾ 24
;44
ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆ ਤੁਹਾਨੂੰ ਆਖੀਆਂ ਭਈ
ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੀ ਪੁਸਤਕਾਂ
ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ
45
ਤਦ ਉਸ ਨੇ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ
ਰੋਮੀਆਂ 15;4
ਕਿਉਂਕਿ ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ
ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ
5
ਅਤੇ ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ
ਮੇਲ ਰੱਖੋ
6
ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇਕ ਜ਼ਬਾਨ ਨਾਲ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ
ਦੀ ਵਡਿਆਈ ਕਰੋ ।।
7
ਇਸੇ ਕਾਰਨ ਤੁਸੀਂ ਇੱਕ ਦੂਏ ਨੂੰ ਕਬੂਲ ਕਰੋ ਜਿਵੇਂ ਮਸੀਹ ਨੇ ਵੀ ਤੁਹਾਨੂੰ ਕਬੂਲ ਕੀਤਾ ਭਈ ਪਰਮੇਸ਼ੁਰ
ਦੀ ਵਡਿਆਈ ਹੋਵੇ
Comments
Post a Comment