ਲੋਕਾ 8
;43
ਤਦ ਇੱਕ ਜਨਾਨੀ ਨੇ ਜਿਹ ਦੇ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਅਤੇ ਉਹ
ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸੱਕੀ
44
ਪਿੱਛੋਂ ਦੀ ਆਣ ਕੇ ਉਸ ਦੇ ਕੱਪੜੇ ਦਾ ਪੱਲਾ ਛੋਹਿਆ ਅਤੇ ਓਵੇਂ ਉਹ ਦਾ ਲਹੂ
ਬੰਦ ਹੋ ਗਿਆ
45
ਤਦ ਯਿਸੂ ਨੇ ਕਿਹਾ, ਮੈਨੂੰ ਕਿਹ ਨੇ ਛੋਹਿਆ? ਜਾਂ ਸਾਰਿਆਂ ਨੇ ਨਾਂਹ
ਕੀਤੀ ਤਾਂ ਪਤਰਸ ਅਤੇ ਉਹ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੈਨੂੰ ਘੇਰਦੀ ਅਰ
ਉੱਤੇ ਡਿੱਗਦੀ ਹੈ
46
ਪਰ ਯਿਸੂ ਆਖਿਆ, ਕਿਸੇ ਨੇ ਮੈਨੂੰ ਛੋਹਿਆ ਕਿਉਂ ਜੋ ਮੈਨੂੰ ਮਲੂਮ ਹੋਇਆ
ਭਈ ਮੇਰੇ ਵਿੱਚੋਂ ਸ਼ਕਤੀ ਨਿੱਕਲੀ ਹੈ
47
ਜਾਂ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੁਕ ਨਹੀਂ ਸੱਕਦੀ ਤਾਂ ਕੰਬਦੀ ਕੰਬਦੀ
ਆਈ ਅਤੇ ਉਸ ਦੇ ਪੈਰੀਂ ਡਿੱਗ ਕੇ ਸਾਰੇ ਲੋਕਾਂ ਸਾਹਮਣੇ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੋਹਿਆ
ਅਤੇ ਕਿਸ ਤਰਾਂ ਓਵੇਂ ਚੰਗੀ ਹੋ ਗਈ
48
ਉਸ ਨੇ ਉਹ ਨੂੰ ਆਖਿਆ, ਬੇਟੀ, ਤੇਰੀ ਨਿਹਚਾ ਨੇ ਤੈਨੂੰ
ਚੰਗਾ ਕੀਤਾ ਹੈ,
ਸ਼ਾਂਤੀ ਨਾਲ ਚੱਲੀ ਜਾਹ।।
Us waqt thi musa ki shariat shriat
jis waqt ye sab baten waqyat ho rahi thi
Aur yesu masih se pehle wuh aurat musa ki shariat ke adhin usne 12 saal
kis tarah zindghi guzari esi aurton ke sath kis tarah nazariye se dekha jeta
tha musa ki shariat ke mutabik
Aur yesu ne us ek aurat ko hi nazaat nhi di balki os ek aurat ke wasile is shariat ki lanat ke adhin jitni bhi
aurten khun jari ki shariat ki lanat ke mataht thi, sab aurtazaat ko hi aazad
kiya,
ਅਹਬਾਰ 15
;19
ਜੇ ਕਿਸੇ ਤੀਵੀਂ ਨੂੰ ਪ੍ਰਮੇਹ ਹੋਵੇ ਅਤੇ ਉਸ ਦੇ ਸਰੀਰ ਦਾ ਪ੍ਰਮੇਹ ਲਹੂ
ਹੋਵੇ ਤਾਂ ਉਹ ਸੱਤ ਦਿਨ ਤੋੜੀ ਵੱਖਰੀ ਕੀਤੀ ਜਾਵੇ ਅਤੇ ਜਿਹੜਾ ਉਸ ਨੂੰ ਛੋਹੇ ਸੋ ਸੰਧਿਆਂ ਤੋੜੀ ਅਸ਼ੁੱਧ
ਰਹੇ
20
ਅਤੇ ਜਿਹੜੀ ਵਸਤ ਉੱਤੇ ਉਹ ਆਪਣੇ ਵੱਖਰੇ ਹੋਣ ਦੇ ਦਿਨਾਂ ਵਿੱਚ ਲੰਮੀ ਪਵੇ, ਸੋ ਅਸ਼ੁੱਧ ਹੋਵੇ ਅਤੇ
ਜਿਹੜੀ ਵਸਤ ਉੱਤੇ ਉਹ ਬਹਿੰਦੀ ਹੈ ਸੋ ਅਸ਼ੁੱਧ ਹੋਵੇ
21
ਅਤੇ ਜਿਹੜਾ ਉਸ ਦੀ ਸੇਜ ਨੂੰ ਛੋਹੇ ਸੋ ਆਪਣੇ ਲੀੜੇ ਧੋਵੇ ਅਤੇ ਪਾਣੀ ਵਿੱਚ
ਨ੍ਹਾਵੇ ਅਤੇ ਸੰਧਿਆਂ ਤੋੜੀ ਅਸ਼ੁੱਧ ਰਹੇ
22
ਅਤੇ ਜਿਸ ਦੇ ਉੱਤੇ ਉਹ ਬੈਠਦੀ ਸੀ ਜੋ ਕੋਈ ਉਸ ਵਸਤ ਨੂੰ ਛੋਹੇ ਸੋ ਆਪਣੇ
ਲੀੜੇ ਧੋਵੇ ਅਤੇ ਪਾਣੀ ਵਿੱਚ ਨ੍ਹਾਵੇ ਅਤੇ ਸੰਧਿਆਂ ਤੋੜੀ ਅਸ਼ੁੱਧ ਰਹੇ
23
ਅਤੇ ਭਾਵੇਂ ਉਸ ਦੀ ਸੇਜ ਹੋਵੇ ਯਾ ਕੋਈ ਵਸਤ ਜਿਸ ਦੇ ਉੱਤੇ ਉਹ ਬਹਿੰਦੀ
ਹੈ ਜਿਸ ਵੇਲੇ ਉਹ ਉਸ ਨੂੰ ਛੋਹੇ ਤਾਂ ਉਹ ਸੰਧਿਆਂ ਤੋੜੀ ਅਸ਼ੁੱਧ ਰਹੇ
24
ਅਤੇ ਜੇ ਕੋਈ ਮਨੁੱਖ ਉਸ ਦੇ ਨਾਲ ਸੰਗ ਕਰੇ ਅਤੇ ਉਸ ਨੂੰ ਉਸ ਦੀ ਰਿਤੂ ਲੱਗੇ
ਤਾਂ ਉਹ ਸੱਤ ਦਿਨ ਤੋੜੀ ਅਸ਼ੁੱਧ ਰਹੇ ਅਤੇ ਹਰ ਸੇਜ ਦੇ ਉੱਤੇ ਉਹ ਲੰਮਾ ਪੈਂਦਾ ਹੈ ਸੋ ਅਸ਼ੁੱਧ ਰਹੇ
25
ਅਤੇ ਜੇ ਕਦੇ ਕਿਸੇ ਤੀਵੀਂ ਨੂੰ ਉਸ ਦੇ ਵੱਖਰੇ ਹੋਣ ਦੇ ਦਿਨਾਂ ਤੋਂ ਵੱਧ, ਲਹੂ ਦਾ ਪ੍ਰਮੇਹ ਕਈ ਦਿਨ
ਤੋੜੀ ਵਗੇ,
ਯਾ ਜੇ ਉਹ ਉਸ ਤੋਂ ਵੱਖਰੀ ਹੋਣ ਦੇ ਵੇਲੇ ਸਿਰ ਤੋਂ ਵੱਧ ਜਾਏ ਤਾਂ ਉਸ ਦੀ
ਅਸ਼ੁੱਧਤਾਈ ਦੇ ਪ੍ਰਮੇਹ ਦੇ ਦਿਨ ਅਜੇਹੇ ਹੋਣ ਜੇਹੇ ਉਸ ਦੇ ਵੱਖਰੇ ਹੋਣ ਦੇ ਦਿਨ ਸਨ, ਉਹ ਅਸ਼ੁੱਧ ਰਹੇ
26
ਸੱਭੇ ਸੇਜਾਂ ਜਿਨ੍ਹਾਂ ਦੇ ਉੱਤੇ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ
ਲੰਮੀ ਪਵੇ ਸੋ ਉਸ ਦੇ ਵੱਖਰੇ ਹੋਣ ਦੀ ਸੇਜ ਦੇ ਸਮਾਨ ਹੋਣ ਅਤੇ ਉਸ ਦੀ ਵੱਖਰੀ ਹੋਣ ਦੀ ਅਸ਼ੁੱਧਤਾਈ ਵਰਗੀ
ਜਿਹੜੀ ਵਸਤ ਉੱਤੇ ਉਹ ਬਹਿੰਦੀ ਹੈ, ਅਸ਼ੁੱਧ ਹੋਵੇ
27
ਅਤੇ ਜਿਹੜਾ ਉਨ੍ਹਾਂ ਵਸਤਾਂ ਨੂੰ ਛੋਹੇ ਸੋ ਅਸ਼ੁੱਧ ਬਣੇ ਅਤੇ ਆਪਣੇ ਲੀੜੇ
ਧੋਵੇ ਅਤੇ ਪਾਣੀ ਵਿੱਚ ਨ੍ਹਾਵੇ ਅਤੇ ਸੰਧਿਆਂ ਤੋੜੀ ਅਸ਼ੁੱਧ ਰਹੇ
28
ਪਰ ਜੇ ਉਹ ਆਪਣੇ ਪ੍ਰਮੇਹ ਤੋਂ ਸ਼ੁੱਧ ਹੋਈ ਹੋਵੇ ਤਾਂ ਉਹ ਸੱਤ ਦਿਨ ਗਿਣੇ
ਅਤੇ ਉਸ ਦੇ ਪਿੱਛੋਂ ਸ਼ੁੱਧ ਹੋ ਜਾਵੇਗੀ
29
ਅਤੇ ਅੱਠਵੇਂ ਦਿਨ ਉਹ ਦੋ ਘੁਗੀਆਂ ਯਾ ਕਬੂਤ੍ਰਾਂ ਦੇ ਦੋ ਬੱਚੇ ਲੈਕੇ ਮੰਡਲੀ
ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਕੋਲ ਲਿਆਵੇ
30
ਅਤੇ ਜਾਜਕ ਇੱਕ ਤਾਂ ਪਾਪ ਦੀ ਭੇਟ ਕਰਕੇ ਅਤੇ ਦੂਜੇ ਨੂੰ ਹੋਮ ਦੀ ਭੇਟ ਕਰਕੇ
ਚੜ੍ਹਾਵੇ ਅਤੇ ਜਾਜਕ ਉਸ ਦੇ ਲਈ ਉਸ ਦਾ ਅਸ਼ੁੱਧਤਾਈ ਦੇ ਪ੍ਰਮੇਹ ਕਰਕੇ ਯਹੋਵਾਹ ਦੇ ਅੱਗੇ ਪ੍ਰਾਸਚਿਤ
ਕਰੇ
ਰੋਮੀਆਂ 6:14
·
ਕਿਉਂ ਜੋ ਤੁਹਾਡੇ
ਉੱਤੇ ਪਾਪ ਦੀ ਵਾਹ ਨਾ ਚੱਲੇਗੀ ਇਸ ਲਈ ਜੋ ਤੁਸੀਂ ਸ਼ਰਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹੋ
ਯੂਹੰਨਾ 1:17
·
ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ
੨ ਕੁਰਿੰਥੀਆਂ 5:17
·
ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ।
ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ
੨ ਕੁਰਿੰਥੀਆਂ 5:18
·
ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ ਜਿਹ ਨੇ ਮਸੀਹ ਦੇ
ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ
ਰੋਮੀਆਂ 5
;12
ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ
ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ
13
ਸ਼ਰਾ ਦੇ ਸਮੇਂ ਤੀਕ ਪਾਪ ਤਾਂ ਸੰਸਾਰ ਵਿੱਚ ਹੈਸੀ ਪਰ ਜਿੱਥੇ ਸ਼ਰਾ ਨਹੀਂ
ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ
14
ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਨ੍ਹਾਂ ਉੱਤੇ ਭੀ ਰਾਜ ਕੀਤਾ
ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ। ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ
15
ਪਰ ਇਉਂ ਨਹੀਂ ਭਈ ਜਿਹਾ ਅਪਰਾਧ ਹੋਇਆ ਤਿਹੀ ਹੀ ਬਖ਼ਸ਼ੀਸ਼ ਵੀ ਹੋਈ ਕਿਉਂਕਿ
ਜਦ ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ੁਰ ਦੀ ਕਿਰਪਾ ਅਤੇ ਉਹ ਬਖ਼ਸ਼ੀਸ਼ ਜਿਹੜੀ ਇੱਕੋ
ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਵਾਫ਼ਰ ਪਰਗਟ ਹੋਈ
16
ਅਤੇ ਜਿਵੇਂ ਇੱਕ ਪਾਪ ਕਰਨ ਵਾਲੇ ਦੇ ਕਾਰਨ ਫਲ ਹੋਇਆ ਤਿਵੇਂ ਹੀ ਬਖ਼ਸ਼ੀਸ਼
ਦਾ ਹਾਲ ਨਹੀਂ,
ਸਗੋਂ ਇੱਕ ਜਣੇ ਦੇ ਉੱਤੇ ਦੇ ਨਿਆਉਂ ਨੇ ਸਜ਼ਾ ਦਾ ਹੁਕਮ ਲਿਆਂਦਾ ਪਰ ਉਸ
ਬਖ਼ਸ਼ੀਸ਼ ਨੇ ਬਹੁਤ ਸਾਰੇ ਅਪਰਾਧਾਂ ਤੋਂ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ
17
ਜਦੋਂ ਉਸ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ
ਤਾ ਬਹੁਤ ਵਧੀਕ ਓਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਰਮ ਦੀ ਬਖ਼ਸ਼ੀਸ਼ ਵਾਫ਼ਰ ਮਿਲੀ ਹੈ ਉਸ ਇੱਕ ਅਰਥਾਤ
ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ
18
ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾਂ ਮਨੁੱਖਾਂ ਉੱਤੇ ਦੋਸ਼ ਲੱਗਾ
ਤਿਵੇਂ ਹੀ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ
19
ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ
ਠਹਿਰਾਏ ਗਏ ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਹੀ ਬਹੁਤ ਧਰਮੀ ਠਹਿਰਾਏ ਜਾਣਗੇ
20
ਨਾਲੇ ਸ਼ਰਾ ਭੀ ਆਈ ਭਈ ਅਪਰਾਧ ਬਾਹਲਾ ਹੋਵੇ ਪਰ ਜਿੱਥੇ ਪਾਪ ਬਾਹਲਾ ਹੋਇਆ
ਉੱਥੇ ਹੀ ਕਿਰਪਾ ਅੱਤ ਵਧੀਕ ਹੋਈ
21
ਇਸ ਲਈ ਕਿ ਜਿਵੇਂ ਪਾਪ ਨੇ ਮੌਤ ਨਾਲ ਰਾਜ ਕੀਤਾ ਤਿਵੇਂ ਕਿਰਪਾ ਭੀ ਯਿਸੂ
ਮਸੀਹ ਸਾਡੇ ਪ੍ਰਭੁ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਰਮ ਦੇ ਰਾਹੀਂ ਰਾਜ ਕਰੇ।।
Comments
Post a Comment