੧ ਕੁਰਿੰਥੀਆਂ ਨੂੰ 11
; 3 ਪਰ ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ 4ਹਰੇਕ ਪੁਰਖ ਜਿਹੜਾ ਸਿਰ ਕੱਜਿਆ ਹੋਇਆ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦਾ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦਾ ਹੈ 5ਪਰ ਹੇਰਕ ਇਸਤ੍ਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦੀ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦੀ ਹੈ ਕਿਉਂ ਜੋ ਇਹ ਇਹੋ ਜਿਹੀ ਗੱਲ ਹੈ ਭਈ ਮਾਨੋ ਉਹ ਦਾ ਸਿਰ ਮੁੰਨਿਆ ਗਿਆ ਹੈ 6ਕਿਉਂਕਿ ਜੇ ਇਸਤ੍ਰੀ ਸਿਰ ਨਾ ਕੱਜੇ ਤਾਂ ਆਪਣੀ ਗੁੱਤ ਭੀ ਵਢਾਵੇ ਅਤੇ ਜੇ ਇਸਤ੍ਰੀ ਗੁੱਤ ਵੱਢੀ ਹੋਈ ਅਥਵਾ ਸਿਰ ਮੁੰਨੀਂ ਹੋਈ ਬੇਪਤ ਹੁੰਦੀ ਹੈ ਤਾਂ ਸਿਰ ਕੱਜੇ 7ਕਿਉਂ ਜੋ ਪੁਰਖ ਨੂੰ ਆਪਣਾ ਸਿਰ ਕੱਜਿਆ ਰੱਖਣਾ ਨਹੀਂ ਚਾਹੀਦਾ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਪਰਤਾਪ ਹੈ ਪਰੰਤੂ ਇਸਤ੍ਰੀ ਪੁਰਖ ਦਾ ਪਰਤਾਪ ਹੈ 8ਕਿਉਂ ਜੋ ਪੁਰਖ ਇਸਤ੍ਰੀ ਤੋਂ ਨਹੀਂ ਹੋਇਆ ਪਰ ਇਸਤ੍ਰੀ ਪੁਰਖ ਤੋਂ ਹੋਈ 9ਅਤੇ ਨਾ ਪੁਰਖ ਇਸਤ੍ਰੀ ਦੇ ਲਈ ਉਤਪਤ ਹੋਇਆ ਪਰ ਇਸਤ੍ਰੀ ਪੁਰਖ ਦੇ ਲਈ ਉਤਪਤ ਹੋਈ 10ਇਸ ਕਰਕੇ ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ 11ਤਾਂ ਭੀ ਪ੍ਰਭੁ ਵਿੱਚ ਨਾ ਇਸਤ੍ਰੀ ਪੁਰਖ ਤੋਂ ਅੱਡ ਹੈ ਅਤੇ ਨਾ ਪੁਰਖ ਇਸਤ੍ਰੀ ਤੋਂ ਅੱਡ ਹੈ 12ਕਿਉਂਕਿ ਜਿਸ ਪਰਕਾਰ ਇਸਤ੍ਰੀ ਪੁਰਖ ਤੋਂ ਹੈ, ਉਸੇ ਪਰਕਾਰ ਪੁਰਖ ਇਸਤ੍ਰੀ ਦੇ ਰਾਹੀਂ ਹੈ ਪਰ ਸੱਭੋ ਕੁੱਝ ਪਰਮੇਸ਼ੁਰ ਤੋਂ ਹੈ
ਉਤਪਤ 6
; 1ਤਾਂ ਇਉਂ ਹੋਇਆ ਜਦ ਆਦਮੀ ਜਮੀਨ ਉੱਤੇ ਵਧਣ ਲੱਗ ਪਏ ਅਰ ਉਨ੍ਹਾਂ ਤੋਂ ਧੀਆਂ ਜੰਮੀਆਂ 2ਤਾਂ ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ 3ਅਤੇ ਯਹੋਵਾਹ ਨੇ ਆਖਿਆ ਕਿ ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ 4ਉਨ੍ਹੀਂ ਦਿਨੀਂ ਧਰਤੀ ਉੱਤੇ ਦੈਂਤ ਸਨ ਅਤੇ ਉਹ ਦੇ ਮਗਰੋਂ ਵੀ ਜਦ ਪਰਮੇਸ਼ੁਰ ਦੇ ਪੁੱਤ੍ਰ ਆਦਮੀ ਦੀਆਂ ਧੀਆਂ ਕੋਲ ਆਏ ਅਰ ਉਨ੍ਹਾਂ ਨੇ ਉਨ੍ਹਾਂ ਲਈ ਪੁੱਤ੍ਰ ਜਣੇ ਤਾਂ ਏਹ ਸੂਰਬੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ ।।
5ਫਿਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ 6ਤਾਂ ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ 7ਤਦ ਯਹੋਵਾਹ ਨੇ ਆਖਿਆ, ਮੈਂ ਆਦਮੀ ਨੂੰ ਜਿਹ ਨੂੰ ਮੈਂ ਉਤਪਤ ਕੀਤਾ ਹਾਂ, ਆਦਮੀ ਨੂੰ, ਡੰਗਰ ਨੂੰ, ਘਿੱਸਰਨ ਵਾਲੇ ਨੂੰ ਅਰ ਅਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾਂ ਕਿਉਂਜੋ ਮੈਨੂੰ ਉਨ੍ਹਾਂ ਦੇ ਬਣਾਉਣ ਤੋਂ ਰੰਜ ਹੋਇਆ ਹੈ
11ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ 12ਅਤੇ ਧਰਤੀ ਉੱਤੇ ਚਾਲੀ ਦਿਨ ਅਰ ਚਾਲੀ ਰਾਤ ਵਰਖਾ ਹੁੰਦੀ ਰਹੀ
21ਸੋ ਸਰਬੱਤ ਸਰੀਰ ਜਿਹੜੇ ਧਰਤੀ ਉੱਤੇ ਚਲਦੇ ਸਨ ਮਰ ਗਏ ਕੀ ਪੰਛੀ ਕੀ ਡੰਗਰ ਨਾਲੇ ਜੰਗਲੀ ਜਾਨਵਰ ਅਤੇ ਸਾਰੇ ਜੀ ਜੰਤੁ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਅਤੇ ਸਾਰੇ ਆਦਮੀ ਵੀ 22ਜਿਨ੍ਹਾਂ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਸੀ ਜਿਹੜੇ ਖੁਸ਼ਕੀ ਉੱਤੇ ਸਨ ਓਹ ਸਾਰੇ ਮਰ ਗਏ
23ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ ਕੀ ਆਦਮੀ ਕੀ ਡੰਗਰ ਕੀ ਘਿੱਸਰਨ ਵਾਲਾ ਤੇ ਕੀ ਅਕਾਸ਼ ਦਾ ਪੰਛੀ ਮਿਟ ਗਿਆ । ਓਹ ਧਰਤੀ ਤੋਂ ਮਿਟ ਹੀ ਗਏ ਪਰ ਨੂਹ ਅਰ ਓਹ ਜੋ ਉਸ ਦੇ ਨਾਲ ਕਿਸ਼ਤੀ ਵਿੱਚ ਸਨ ਬਚ ਰਹੇ 24ਡੇਢ ਸੌ ਦਿਨਾਂ ਤੀਕਰ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।।
ਪਤਰਸ ਦੀ ਪਹਿਲੀ ਪੱਤ੍ਰੀ 3
; 20ਜਿਹੜੇ ਪਿੱਛਲੇ ਸਮੇਂ ਅਣਆਗਿਆਕਾਰੀ ਸਨ ਜਿਸ ਵੇਲੇ ਪਰਮੇਸ਼ੁਰ ਨੂਹ ਦੇ ਦਿਨੀਂ ਧੀਰਜ ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ ਜਿਹ ਦੇ ਵਿੱਚ ਥੋੜੇ ਅਰਥਾਤ ਅੱਠ ਜਣੇ ਪਾਣੀ ਤੋਂ ਬਚ ਗਏ
ਰਸੂਲਾਂ ਦੇ ਕਰਤੱਬ 2
; 1ਜਾਂ ਪੰਤੇਕੁਸਤ ਦਾ ਦਿਨ ਆਇਆ ਓਹ ਸਭ ਇੱਕ ਥਾਂ ਇੱਕਠੇ ਸਨ 2ਅਰ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ 3ਅਰ ਉਨ੍ਹਾਂ ਨੂੰ ਅੱਗ ਜਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਓਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ 4ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।।
5ਹਰੇਕ ਦੇਸ ਵਿੱਚੋਂ ਜੋ ਅਕਾਸ਼ ਦੇ ਹੇਠ ਹੈ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਵੱਸਦੇ ਸਨ 6ਸੋ ਜਾਂ ਇਹ ਅਵਾਜ਼ ਆਈ ਤਾਂ ਭੀੜ ਲੱਗ ਗਈ ਅਤੇ ਲੋਕ ਹੱਕੇ ਬੱਕੇ ਰਹਿ ਗਏ ਕਿਉਂ ਜੋ ਹਰੇਕ ਨੇ ਉਨ੍ਹਾਂ ਨੂੰ ਆਪਣੀ ਆਪਣੀ ਬੋਲੀ ਬੋਲਦੇ ਸੁਣਿਆ 7ਓਹ ਅਚਰਜ ਰਹਿ ਗਏ ਅਰ ਹੈਰਾਨ ਹੋਕੇ ਕਹਿਣ ਲੱਗੇ, ਵੇਖੋ ਏਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂ? 8ਫੇਰ ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ ? 9ਅਸੀਂ ਜਿਹੜੇ ਪਾਰਥੀ ਅਰ ਮੇਦੀ ਅਰ ਇਲਾਮੀ ਹਾਂ ਅਤੇ ਮਸੋਪੋਤਾਮਿਯਾ ਅਰ ਯਹੂਦਿਯਾ ਅਰ ਕੱਪਦੁਕਿਆ ਅਰ ਪੁੰਤੁਸ ਅਰ ਅਸਿਯਾ, 10ਫ਼ਰੂਗਿਯਾ ਅਰ ਪੁਮਫ਼ੁਲਿਯਾ ਅਰ ਮਿਸਰ ਅਰ ਲਿਬਿਯਾ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਰੇਨੇ ਦੇ ਲਾਗੇ ਹੈ ਅਰ ਜਿਹੜੇ ਰੋਮੀ ਮੁਸਾਫ਼ਰ ਹਾਂ ਜੋ ਕੁਰੇਨੇ ਦੇ ਲਾਗੇ ਹੈ ਅਰ ਜਿਹੜੇ ਰੋਮੀ ਮੁਸਾਫ਼ਰ ਕੀ ਯਹੂਦੀ ਕੀ ਯਹੂਦੀ ਮੁਰੀਦ 11ਅਤੇ ਕਰੇਤੀ ਅਤੇ ਅਰਬੀ ਹਾਂਗੇ ਉਨ੍ਹਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ! 12ਅਤੇ ਸੱਭੋ ਅਚਰਜ ਰਹਿ ਗਏ ਅਤੇ ਦੁਬਧਾ ਵਿੱਚ ਪੈ ਕੇ ਇੱਕ ਦੂਏ ਨੂੰ ਆਖਣ ਲੱਗੇ ਕਿ ਇਹ ਕੀ ਹੋਇਆ ਚਾਹੁੰਦਾ ਹੈ? 13ਹੋਰਨਾਂ ਮਖੌਲ ਨਾਲ ਕਿਹਾ ਭਈ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ!।।
14ਤਦ ਪਤਰਸ ਉਨ੍ਹਾਂ ਗਿਆਂਰਾ ਦੇ ਨਾਲ ਖੜੋ ਕੇ ਉੱਚੀ ਅਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ! ਇਹ ਜਾਣੋ ਅਤੇ ਕੰਨ ਲਾ ਕੇ ਮੇਰੀਆਂ ਗੱਲਾਂ ਸੁਣੋ! 15ਕਿ ਏਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਪਹਿਰ ਦਿਨ ਚੜ੍ਹਿਆ ਹੈ 16ਪਰ ਏਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ, -
17ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ
ਐਉਂ ਹੋਵੇਗਾ,
ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ
ਉੱਤੇ ਵਹਾ ਦਿਆਂਗਾ,
ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ
ਵਾਕ ਕਰਨਗੇ,
ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ,
ਅਤੇ ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ
18ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ
ਦਾਸੀਆਂ ਉੱਤੇ
ਉਨ੍ਹੀਂ ਦਿਨੀਂ ਆਪਣੇ ਆਤਮਾ ਵਿੱਚੋਂ ਵਹਾ
ਦਿਆਂਗਾ, ਅਰ ਓਹ ਅੰਗਮ ਵਾਕ ਕਰਨਗੇ।।
19ਅਤੇ ਮੈਂ ਉਤਾਹਾਂ ਅਕਾਸ਼ ਵਿੱਚ ਅਚੰਭੇ,
ਅਰ ਹਿਠਾਹਾਂ ਧਰਤੀ ਉੱਤੇ ਨਿਸ਼ਾਨ,
ਲਹੂ ਤੇ ਅਗਨ ਤੇ ਧੂੰਏ ਦੇ ਬੱਦਲ ਵਿਖਾਵਾਂਗਾ।
20ਪ੍ਰਭੁ ਦੇ ਵੱਡੇ ਤੇ ਪਰਸਿੱਧ ਦਿਨ ਦੇ ਆਉਣ ਤੋਂ
ਪਹਿਲਾਂ
ਸੂਰਜ ਅਨ੍ਹੇਰਾ ਅਰ ਚੰਦ ਲਹੂ ਹੋ ਜਾਵੇਗਾ,
21ਅਤੇ ਐਉਂ ਹੋਵੇਗਾ ਕਿ ਹਰੇਕ ਜਿਹੜਾ ਪ੍ਰਭੁ ਦਾ
ਨਾਮ ਲਵੇਗਾ ਬਚਾਇਆ ਜਾਵੇਗਾ।।
Comments
Post a Comment