ਰੋਮੀਆਂ ਨੂੰ 8
ਪਵਿੱਤਰ ਆਤਮਾ ਤੋਂ ਜੀਵਨ
1ਸੋ ਹੁਣ ਓਹਨਾਂ ਨਾਲ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ
ਰੋਮੀਆਂ ਨੂੰ 6
; 14ਕਿਉਂ ਜੋ ਤੁਹਾਡੇ ਉੱਤੇ ਪਾਪ ਦੀ ਵਾਹ ਨਾ ਚੱਲੇਗੀ ਇਸ ਲਈ ਜੋ ਤੁਸੀਂ ਸ਼ਰਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹੋ
ਰੋਮੀਆਂ ਨੂੰ 8
; 2ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰਾ ਤੋਂ ਛੁਡਾ ਦਿੱਤਾ 3ਜੋ ਸ਼ਰਾ ਤੋਂ ਨਾ ਹੋ ਸੱਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਨਿਤਾਣੀ ਸੀ, ਪਰਮੇਸ਼ੁਰ ਨੇ ਆਪਣਾ ਪੁੱਤ੍ਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਘੱਲ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ 4ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਸ਼ਰਾ ਦਾ ਰਾਸਤ ਹੁਕਮ ਪੂਰਾ ਹੋਵੇ 5
ਯੂਹੰਨਾ 1
; 16ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ 17ਤੁਰੇਤ ਤਾਂ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ
ਰੋਮੀਆਂ ਨੂੰ 5
; 20ਨਾਲੇ ਸ਼ਰਾ ਭੀ ਆਈ ਭਈ ਅਪਰਾਧ ਬਾਹਲਾ ਹੋਵੇ
14ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਨ੍ਹਾਂ ਉੱਤੇ ਭੀ ਰਾਜ ਕੀਤਾ ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ।
੧ ਤਿਮੋਥਿਉਸ ਨੂੰ 1
; 5ਪਰ ਆਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ ਹੈ 6ਅਤੇ ਕਈ ਇਨ੍ਹਾਂ ਗੱਲਾਂ ਤੋਂ ਖੂੰਝ ਕੇ ਬਕਵਾਸ ਦੀ ਵੱਲ ਪਰਤ ਗਏ ਹਨ 7ਜਿਹੜੇ ਸ਼ਰਾ ਦੇ ਪੜ੍ਹਾਉਣ ਵਾਲੇ ਹੋਣੇ ਚਾਹੁੰਦੇ ਹਨ ਭਾਵੇਂ ਓਹ ਸਮਝਦੇ ਹੀ ਨਹੀਂ ਭਈ ਕੀ ਬੋਲਦੇ ਅਥਵਾ ਕਿਹ ਦੇ ਵਿਖੇ ਪੱਕ ਕਰ ਕੇ ਆਖਦੇ ਹਨ 8ਪਰ ਅਸੀਂ ਜਾਣਦੇ ਹਾਂ ਭਈ ਸ਼ਰਾ ਚੰਗੀ ਹੈ ਜੇ ਕੋਈ ਉਸ ਨੂੰ ਸ਼ਰਾ ਅਨੁਸਾਰ ਵਰਤੇ 9ਇਹ ਜਾਣ ਕੇ ਜੋ ਸ਼ਰਾ ਧਰਮੀ ਦੇ ਲਈ ਨਹੀਂ ਸਗੋਂ ਸ਼ਰਾਹੀਨਾਂ ਅਤੇ ਢੀਠਾਂ ਲਈ, ਕੁਧਰਮੀਆਂ ਅਤੇ ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾ ਲਈ, ਪਿਉ ਦੇ ਮਾਰਨ ਵਾਲਿਆਂ ਅਤੇ ਮਾਂ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ 10ਹਰਾਮਕਾਰਾਂ, ਮੁੰਡੇਬਾਜ਼ਾਂ, ਮਨੁੱਖਾਂ ਦੇ ਚੁਰਾਉਣ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸੌਂਹ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਭੀ ਹੈ
ਇਬਰਾਨੀਆਂ ਨੂੰ 7
; 19ਕਿਉਂਕਿ ਸ਼ਰਾ ਨੇ ਕੁਝ ਭੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸਾ ਰੱਖੀ ਪਈ ਹੈ ਜਿਹ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਅੱਪੜਦੇ ਹਾਂ
'ਕਿਉਂ ਜੋ ਸ਼ਰਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਸ਼ਰਾ ਨਹੀਂ ਉੱਥੇ ਉਲੰਘਣ ਵੀ ਨਹੀਂ '
ਰੋਮੀਆਂ ਨੂੰ 4:15
https://www.bible.com/bible/1687/ROM.4.15
ਗਲਾਤੀਆਂ ਨੂੰ 3
;19ਫੇਰ ਸ਼ਰਾ ਕੀ ਹੈ? ਉਹ ਅਪਰਾਧਾਂ ਦੇ ਕਾਰਨ ਨਾਲ ਰਲਾਈ ਗਈ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ 20ਹੁਣ ਵਿਚੋਲਾ ਇਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ
ਗਲਾਤੀਆਂ ਨੂੰ 3
; 12ਅਤੇ ਸ਼ਰਾ ਨੂੰ ਨਿਹਚਾ ਨਾਲ ਕੁਝ ਵਾਸਤਾ ਨਹੀਂ ਸਗੋਂ
ਰਸੂਲਾਂ ਦੇ ਕਰਤੱਬ 7
; 53ਤੁਸਾਂ ਸ਼ਰਾ ਨੂੰ ਜਿਹੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ ਪਰ ਉਹ ਦੀ ਪਾਲਨਾ ਨਾ ਕੀਤੀ।।
ਇਬਰਾਨੀਆਂ ਨੂੰ 1
1ਪਰਮੇਸ਼ੁਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰਾਂ ਨਾਲ ਗੱਲ ਕੀਤੀ ਸੀ 2ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤ੍ਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ
ਇਬਰਾਨੀਆਂ ਨੂੰ 1
;5ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ੁਰ ਨੇ ਕਿਹ ਨੂੰ ਕਦੇ ਆਖਿਆ, -
ਤੂੰ ਮੇਰਾ ਪੁੱਤ੍ਰ ਹੈਂ,
ਮੈਂ ਅੱਜ ਤੈਨੂੰ ਜਨਮ ਦੁਆਇਆ ਹੈ ? ।।
ਅਤੇ ਫੇਰ ਇਹ,
-
ਮੈਂ ਉਹ ਦਾ ਪਿਤਾ ਹੋਵਾਂਗਾ,
ਅਤੇ ਉਹ ਮੇਰਾ ਪੁੱਤ੍ਰ ਹੋਵੇਗਾ।।
6ਅਤੇ ਜਦ ਓਸ ਪਲੋਠੇ ਨੂੰ ਸੰਸਾਰ ਵਿੱਚ ਫੇਰ ਲਿਆਉਂਦਾ ਹੋਵੇਗਾ ਤਾਂ ਕਹਿੰਦਾ ਹੈ, -
ਪਰਮੇਸ਼ੁਰ ਦੇ ਸੱਭੇ ਦੂਤ ਉਹ ਨੂੰ ਮੱਥਾ
ਟੇਕਣ।।
ਰੋਮੀਆਂ ਨੂੰ 2:14 (PUNOVBSI)
ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆ ਓਹ ਆਪਣੇ ਲਈ ਆਪ ਹੀ ਸ਼ਰਾ ਹਨ
।।
ਗਲਾਤੀਆਂ ਨੂੰ 2
; 11ਪਰ ਜਾਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਸਾਹਮਣਾ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ 12ਇਸ ਲਈ ਕਿ ਉਸ ਤੋਂ ਅਗੇ ਜੋ ਕਈਕੁ ਜਣੇ ਯਾਕੂਬ ਦੀ ਵੱਲੋਂ ਆਏ ਉਹ ਪਰਾਈ ਕੌਮ ਵਾਲਿਆਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਾਂ ਓਹ ਆਏ ਤਾਂ ਸੁੰਨਤੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹਟ ਗਿਆ ਅਤੇ ਆਪਣੇ ਆਪ ਨੂੰ ਅੱਡ ਕੀਤਾ 13ਅਤੇ ਬਾਕੀ ਯਹੂਦੀਆਂ ਨੇ ਵੀ ਉਹ ਦੇ ਨਾਲ ਦੁਰੰਗੀ ਕੀਤੀ ਐਥੋਂ ਤੀਕ ਜੋ ਬਰਨਬਾਸ ਵੀ ਓਹਨਾਂ ਦੀ ਦੁਰੰਗੀ ਨਾਲ ਭਰਮਾਇਆ ਗਿਆ 14ਪਰ ਜਾਂ ਮੈਂ ਵੇਖਿਆ ਜੋ ਓਹ ਇੰਜੀਲ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਭਈ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਤਾਂ ਤੂੰ ਕਿਵੇਂ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਬਦੋਬਦੀ ਚਲਾਉਂਦਾ ਹੈਂ? 15ਅਸੀਂ ਜਨਮ ਕਰਕੇ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ 16ਤਾਂ ਵੀ ਇਹ ਜਾਣ ਕੇ ਭਈ ਮਨੁੱਖ ਸ਼ਰਾ ਦੇ ਕੰਮਾਂ ਤੋਂ ਨਹੀਂ ਸਗੋਂ ਨਿਰਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ ਅਸਾਂ ਵੀ ਮਸੀਹ ਯਿਸੂ ਉੱਤੇ ਨਿਹਚਾ ਕੀਤੀ ਭਈ ਮਸੀਹ ਦੀ ਨਿਹਚਾ ਤੋਂ,
ਨਾ ਸ਼ਰਾ ਦੇ ਕੰਮਾਂ ਤੋਂ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਬਸ਼ਰ ਸ਼ਰਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ 17ਪਰ ਜੇ ਅਸੀਂ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ ਤਾਂ ਭਲਾ,
ਮਸੀਹ ਪਾਪ ਦਾ ਸੇਵਾਦਾਰ ਹੋਇਆ? ਕਦੇ ਨਹੀਂ ! 18ਕਿਉਂਕਿ ਜੋ ਮੈਂ ਢਾਹ ਦਿੱਤਾ ਜੋ ਓਸੇ ਨੇ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ 19ਇਸ ਲਈ ਜੋ ਮੈਂ ਸ਼ਰਾ ਹੀ ਦੇ ਕਾਰਨ ਸ਼ਰਾ ਦੀ ਵੱਲੋਂ ਮੋਇਆ ਭਈ ਪਰਮੇਸ਼ੁਰ ਲਈ ਜੀਉਂਦਾ ਰਹਾਂ 20ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜੀਉਂਦਾ ਸਗੋਂ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਸੋ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਨਾਲ ਭੋਗਦਾ ਹਾਂ ਜਿਹ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ 21ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਹੀਂ ਕਰਦਾ ਕਿਉਂਕਿ ਜੇ ਸ਼ਰਾ ਦੇ ਰਾਹੀਂ ਧਰਮ ਪਰਾਪਤ ਹੁੰਦਾ ਤਾਂ ਮਸੀਹ ਐਵੇਂ ਹੀ ਮੋਇਆ।।
ਰੋਮੀਆਂ ਨੂੰ 9
; 30ਉਪਰੰਤ ਅਸੀਂ ਕੀ ਆਖੀਏ? ਭਈ ਪਰਾਈਆਂ ਕੌਮਾਂ ਜਿਹੜੀਆਂ ਧਰਮ ਦਾ ਪਿੱਛਾ ਨਹੀਂ ਕਰਦੀਆਂ ਸਨ ਓਹਨਾਂ ਨੇ ਧਰਮ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਰਮ ਨੂੰ ਜਿਹੜਾ ਨਿਹਚਾ ਤੋਂ ਹੁੰਦਾ ਹੈ 31ਪਰ ਇਸਰਾਏਲ ਨੇ ਭਾਵੇਂ ਧਰਮ ਦੀ ਸ਼ਰਾ ਦਾ ਪਿੱਛਾ ਕੀਤਾ ਤਦ ਵੀ ਉਸ ਸ਼ਰਾ ਤੀਕ ਨਾ ਅੱਪੜਿਆ 32ਕਿਉਂ? ਇਸ ਲਈ ਜੋ ਉਨ੍ਹਾਂ ਨੇ ਨਿਹਚਾ ਦੇ ਰਾਹ ਤੋਂ ਨਹੀਂ ਪਰ ਮਾਨੋ ਕਰਨੀਆਂ ਦੇ ਰਾਹ ਤੋਂ ਉਹ ਦਾ ਪਿੱਛਾ ਕੀਤਾ। ਉਨ੍ਹਾਂ ਠੇਡੇ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ 33ਜਿਵੇਂ ਲਿਖਿਆ ਹੋਇਆ ਹੈ – ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ ਅਤੇ ਜਿਹੜਾ ਉਸ ਉੱਤੇ ਨਿਹਚਾ ਕਰਦਾ ਹੈ, ਉਹ ਲੱਜਿਆਵਾਨ ਨਾ ਹੋਵੇਗਾ।।
ਗਲਾਤੀਆਂ ਨੂੰ 3:21 (PUNOVBSI)
ਫੇਰ ਭਲਾ, ਸ਼ਰਾ ਪਰਮੇਸ਼ੁਰ ਦਿਆਂ ਬਚਨਾਂ ਦੇ ਵਿਰੁੱਧ ਹੈ? ਕਦੇ ਨਹੀਂ ਕਿਉਂਕਿ ਜੇਕਰ ਅਜਿਹੀ ਸ਼ਰਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸੱਕਦੀ ਤਾਂ ਧਰਮ ਸੱਚੀ ਮੁੱਚੀ ਸ਼ਰਾ ਤੋਂ ਪਰਾਪਤ ਹੁੰਦਾ
22ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠਾਂ ਬੰਦ ਕਰ ਛੱਡਿਆ ਭਈ ਉਹ ਬਚਨ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਮਿਲਦਾ ਹੈ ਨਿਹਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ।।
ਰੋਮੀਆਂ ਨੂੰ 2
; 17ਪਰ ਜਦੋਂ ਤੂੰ ਯਹੂਦੀ ਸਦਾਉਂਦਾ ਅਤੇ ਸ਼ਰਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ 18ਅਤੇ ਉਹ ਦੀ ਇੱਛਿਆ ਨੂੰ ਜਾਣਦਾ ਹੈਂ ਅਤੇ ਸ਼ਰਾ ਦੀ ਸਿੱਖਿਆ ਲੈ ਕੇ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਹੈਂ 19ਅਤੇ ਤੈਨੂੰ ਪਰਤੀਤ ਹੈ ਭਈ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਅਨ੍ਹੇਰੇ ਵਿੱਚ ਹਨ ਓਹਨਾਂ ਦਾ ਚਾਨਣ ਹਾਂ 20ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਰ ਸਤ ਦਾ ਸਰੂਪ ਜੋ ਸ਼ਰਾ ਵਿੱਚ ਹੈ ਮੇਰੇ ਕੋਲ ਹੈ 21ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ? 22ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਣ ਕਰਦਾ ਹੈਂ ਕੀ ਆਪੇ ਮੰਦਰਾਂ ਨੂੰ ਲੁੱਟਦਾ ਹੈਂ?
ਰੋਮੀਆਂ ਨੂੰ 3:20 (PUNOVBSI)
ਇਸ ਲਈ ਜੋ ਉਹ ਦੇ ਅੱਗੇ ਸ਼ਰਾ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ ਕਿਉਂ ਜੋ ਸ਼ਰਾ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ।।
੧ ਕੁਰਿੰਥੀਆਂ ਨੂੰ
15:56 (PUNOVBSI)
ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ
ਰੋਮੀਆਂ ਨੂੰ 13
; 9ਏਹ, ਭਈ ਜ਼ਨਾਹ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਭੀ ਹੋਵੇ ਤਾਂ ਸਭਨਾਂ ਦਾ ਤਾਤਪਰਜ ਐੱਨੀ ਗੱਲ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ 10ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ, ਇਸ ਕਰਕੇ ਪਿਆਰ ਸ਼ਰਾ ਦਾ ਪੂਰਾ ਕਰਨਾ ਹੈ।।
ਗਲਾਤੀਆਂ ਨੂੰ 5
; 14ਕਿਉਂ ਜੋ ਸਾਰੀ ਸ਼ਰਾ ਇੱਕੋ ਗੱਲ ਵਿੱਚ ਸਮਾਪਤ ਹੁੰਦੀ ਹੈ ਅਰਥਾਤ ਇਸ ਵਿੱਚ ਭਈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ 15ਪਰ ਜੇ ਤੁਸੀਂ ਇੱਕ ਦੂਏ ਨੂੰ ਚੱਕੀਂ ਚੱਕੀਂ ਪਾੜ ਖਾਓ ਤਾਂ ਵੇਖਣਾ ਭਈ ਤੁਸੀਂ ਇੱਕ ਦੂਏ ਤੋਂ ਕਿਤੇ ਨਾਸ ਨਾ ਹੋ ਜਾਓ!।।
੨ ਕੁਰਿੰਥੀਆਂ ਨੂੰ 3
; 2ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ ਜਿਹ ਨੂੰ ਸੱਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ 3ਪਰਤੱਖ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਟਹਿਲ ਦੀ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਤਮਾ ਨਾਲ ਲਿਖੀ ਹੋਈ ਹੈ,
ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੀਆਂ ਪੱਟੀਆਂ ਉੱਤੇ।।
4ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਦੇ ਤੇ ਅਜਿਹਾ ਭੋਰਸਾ ਰੱਖਦੇ ਹਾਂ 5ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋਂ ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ 6ਜਿਹ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜੁਆਲਦਾ ਹੈ 7ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਭਈ ਮੂਸਾ ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਾਰਏਲ ਦਾ ਵੰਸ਼ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ, 8ਤਾਂ ਆਤਮਾ ਦੀ ਸੇਵਕਾਈ ਏਦੂੰ ਵਧ ਕੇ ਤੇਜ ਨਾਲ ਕਿੱਕੁਰ ਨਾ ਹੋਵੇਗੀ? 9ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਤੇਜ ਰੂਪ ਹੈ ਤਾਂ ਧਰਮ ਦੀ ਸੇਵਕਾਈ ਬਹੁਤ ਹੀ ਵਧ ਕੇ ਤੇਜ ਨਾਲ ਹੋਵੇਗੀ 10ਉਹ ਜੋ ਤੇਜਵਾਨ ਕੀਤੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅੱਤ ਵੱਡੇ ਤੇਜ ਦੇ ਕਾਰਨ ਤੇਜਵਾਨ ਨਾ ਰਹੀ 11ਕਿਉਂਕਿ ਜੇ ਉਹ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਥਿਰ ਰਹਿਣ ਵਾਲੀ ਹੈ ਕਿੰਨੀ ਵਧੀਕ ਤੇਜ ਨਾਲ ਹੋਵੇਗੀ!।।
12ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨਿਧੜਕ ਬੋਲਦੇ ਹਾਂ 13ਅਤੇ ਮੂਸਾ ਵਾਂਙੁ ਨਹੀਂ ਜਿਹ ਨੇ ਆਪਣੇ ਮੁਖ ਉੱਤੇ ਪੜਦਾ ਕੀਤਾ ਭਈ ਇਸਰਾਏਲ ਦਾ ਵੰਸ ਉਸ ਅਲੋਪ ਹੋਣ ਵਾਲੇ ਦਾ ਓੜਕ ਨਾ ਵੇਖੇ 14ਪਰ ਓਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ ਪੜਨ ਵਿੱਚ ਉਹੋ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ 15ਸਗੋਂ ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜਿਆ ਜਾਂਦਾ ਹੈ ਤਾਂ ਪੜਦਾ ਓਹਨਾਂ ਦੇ ਦਿਲ ਉੱਤੇ ਪਿਆ ਰਹਿਦਾ ਹੈ 16ਪਰ ਜਾਂ ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ ਲਿਆ ਜਾਵੇਗਾ 17ਹੁਣ ਉਹ ਪ੍ਰਭੁ ਤਾਂ ਆਤਮਾ ਹੈ ਅਰ ਜਿੱਥੇ ਕਿੱਤੇ ਪ੍ਰੁਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ 18ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸੇ ਵਿੱਚ ਪ੍ਰਤਿਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ ਪ੍ਰਭੁ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।।
Comments
Post a Comment