ਉਤਪਤ 1:3 (PUNOVBSI)
ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ
Swaal eh hai ki
chanan to bible da ki bhaw hai
chanan ki hai
eh kehda chanan
hai
eh chanan kithe
hua
eh chanan kyu
hua
eh
chanan kaun hai
is chanan da insani jeevan vich ki parbhaw hai
insaani jeevan
nu isda ki lab hai
ਅੱਯੂਬ 24:13
(PERV)
“ਕੁਝ ਲੋਕ ਰੌਸ਼ਨੀ ਦੇ ਖਿਲਾਫ਼ ਵਿਦਰੋਹ ਕਰਦੇ ਨੇ। ਉਹ ਪਰਮੇਸ਼ੁਰ ਦੀ
ਰਜ਼ਾ ਨੂੰ ਨਹੀਂ ਜਾਣਦੇ।
Aj da aql mand insaan apni insani jismani aql nal ruhani
Kilam nu samjhna chunda hai
Te samjhan di koshish
vich v laga hua hhai
1 ਕੁਰਿੰਥੀਆਂ 2
;6ਤਾਂ ਵੀ ਅਸੀਂ ਸਮਝਦਾਰਾਂ ਵਿੱਚ ਗਿਆਨ ਦੀਆਂ ਗੱਲਾਂ ਸੁਣਾਉਂਦੇ ਹਾਂ, ਪਰ ਇਸ ਯੁਗ ਦਾ ਗਿਆਨ ਨਹੀਂ ਅਤੇ ਨਾ ਹੀ ਇਸ ਯੁਗ ਦੇ ਹਾਕਮਾਂ ਦਾ ਜਿਹੜੇ ਨਾਸ ਹੋਣ ਵਾਲੇ ਹਨ, 7ਸਗੋਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਨੂੰ ਭੇਤ ਨਾਲ ਦੱਸਦੇ ਹਾਂ ਜੋ ਪਰਮੇਸ਼ਰ ਨੇ ਅਨੰਤ ਕਾਲ ਤੋਂ
ਸਾਡੀ ਵਡਿਆਈ ਦੇ ਲਈ ਠਹਿਰਾਇਆ ਹੈ, 8ਜਿਸ ਨੂੰ ਇਸ ਯੁਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਨੂੰ ਸਲੀਬ 'ਤੇ ਨਾ ਚੜ੍ਹਾਉਂਦੇ। 9ਪਰ ਜਿਵੇਂ ਲਿਖਿਆ ਹੈ:ਜੋ ਗੱਲਾਂ ਅੱਖਾਂ ਨੇ ਨਹੀਂ ਵੇਖੀਆਂ ਅਤੇ ਕੰਨਾਂ ਨੇ ਨਹੀਂ ਸੁਣੀਆਂ
ਅਤੇ ਨਾ ਹੀ ਮਨੁੱਖ ਦੇ ਮਨ ਵਿੱਚ ਆਈਆਂ, ਉਹੀ ਹਨ ਜੋ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ। 10ਪਰਮੇਸ਼ਰ ਨੇ ਇਨ੍ਹਾਂ ਨੂੰ ਆਪਣੇ ਆਤਮਾ ਦੁਆਰਾ ਸਾਡੇ ਉੱਤੇ ਪਰਗਟ ਕੀਤਾ, ਕਿਉਂਕਿ ਆਤਮਾ ਸਭ ਗੱਲਾਂ ਨੂੰ ਸਗੋਂ ਪਰਮੇਸ਼ਰ ਦੀਆਂ ਡੂੰਘੀਆਂ ਗੱਲਾਂ ਨੂੰ ਵੀ ਜਾਂਚ ਲੈਂਦਾ
ਹੈ। 11ਕਿਉਂ ਜੋ ਮਨੁੱਖਾਂ ਦੇ ਵਿਚਾਰਾਂ ਨੂੰ ਮਨੁੱਖ ਦੀ ਆਤਮਾ ਤੋਂ ਬਿਨਾਂ ਜੋ ਉਸ ਦੇ ਅੰਦਰ ਹੈ ਕੌਣ
ਜਾਣਦਾ ਹੈ? ਇਸੇ ਤਰ੍ਹਾਂ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਹੋਰ ਕੋਈ ਨਹੀਂ
ਜਾਣਦਾ। 12ਪਰ ਸਾਨੂੰ ਸੰਸਾਰ ਦੀ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ਰ ਵੱਲੋਂ ਹੈ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ
ਜੋ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ ਹਨ; 13ਉਨ੍ਹਾਂ ਹੀ ਗੱਲਾਂ ਨੂੰ ਅਸੀਂ ਮਨੁੱਖਾਂ ਦੀਆਂ ਸਿਖਾਈਆਂ ਗਿਆਨ ਦੀਆਂ ਗੱਲਾਂ ਰਾਹੀਂ ਨਹੀਂ, ਸਗੋਂ ਆਤਮਾ ਦੀਆਂ ਸਿਖਾਈਆਂ ਗੱਲਾਂ ਰਾਹੀਂ ਆਤਮਕ ਗੱਲਾਂ ਦੀ ਤੁਲਨਾ ਆਤਮਕ ਗੱਲਾਂ ਨਾਲ ਕਰਦੇ
ਹਾਂ। 14ਪਰ ਸਰੀਰਕ ਮਨੁੱਖ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਗ੍ਰਹਿਣ ਨਹੀਂ ਕਰਦਾ, ਕਿਉਂਕਿ ਉਹ ਉਸ ਦੇ ਲਈ ਮੂਰਖਤਾ ਹਨ ਅਤੇ ਉਹ ਉਨ੍ਹਾਂ ਨੂੰ ਜਾਣ ਨਹੀਂ ਸਕਦਾ, ਕਿਉਂ ਜੋ ਉਨ੍ਹਾਂ ਨੂੰ ਆਤਮਕ ਰੀਤੀ ਨਾਲ ਜਾਂਚਿਆ ਜਾਂਦਾ ਹੈ। 15ਆਤਮਕ ਮਨੁੱਖ ਸਭਨਾਂ ਗੱਲਾਂ ਨੂੰ ਜਾਂਚਦਾ ਹੈ, ਪਰ ਆਪ ਕਿਸੇ ਤੋਂ ਨਹੀਂ ਜਾਂਚਿਆ ਜਾਂਦਾ। 16ਕਿਉਂਕਿ, “ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਜਿਹੜਾ ਉਸ ਨੂੰ ਸਿਖਾਵੇ?” ਪਰ ਸਾਡੇ ਵਿੱਚ ਮਸੀਹ ਦਾ ਮਨ ਹੈ।
੧ ਕੁਰਿੰਥੀਆਂ
18ਸਲੀਬ ਦਾ ਸੰਦੇਸ਼ ਨਾਸ ਹੋਣ ਵਾਲਿਆਂ
ਲਈ ਮੂਰਖਤਾ ਹੈ, ਪਰ ਸਾਡੇ ਲਈ ਜਿਹੜੇ ਬਚਾਏ ਜਾਂਦੇ
ਹਾਂ ਇਹ ਪਰਮੇਸ਼ਰ ਦੀ ਸ਼ਕਤੀ ਹੈ। 19ਕਿਉਂਕਿ ਲਿਖਿਆ ਹੈ:ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਸਮਝਦਾਰਾਂ ਦੀ ਸਮਝ
ਨੂੰ ਵਿਅਰਥ ਠਹਿਰਾਵਾਂਗਾ। 20ਕਿੱਥੇ ਹੈ ਬੁੱਧਵਾਨ? ਕਿੱਥੇ ਹੈ ਸ਼ਾਸਤਰੀ? ਕਿੱਥੇ ਹੈ ਇਸ ਯੁਗ ਦਾ ਵਿਵਾਦੀ? ਕੀ ਪਰਮੇਸ਼ਰ ਨੇ ਇਸ ਸੰਸਾਰ ਦੇ
ਗਿਆਨ ਨੂੰ ਮੂਰਖਤਾ ਨਹੀਂ ਠਹਿਰਾਇਆ? 21ਕਿਉਂਕਿ ਪਰਮੇਸ਼ਰ ਦੇ ਗਿਆਨ ਅਨੁਸਾਰ ਜਦੋਂ ਸੰਸਾਰ ਨੇ ਆਪਣੇ ਗਿਆਨ ਰਾਹੀਂ ਪਰਮੇਸ਼ਰ ਨੂੰ ਨਾ
ਜਾਣਿਆ ਤਾਂ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ
ਵਾਲਿਆਂ ਨੂੰ ਬਚਾਵੇ।
ਲੂਕਾ 4
;18ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ,
ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ
ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ।
ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ
ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ,
ਪਰਕਾਸ਼ 22:5 (PSB)
ਅੱਗੇ ਤੋਂ ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਦੀਵੇ ਅਤੇ ਸੂਰਜ ਦੇ
ਚਾਨਣ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਪ੍ਰਭੂ ਪਰਮੇਸ਼ਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ
ਯੁਗੋ-ਯੁਗ ਰਾਜ ਕਰਨਗੇ।
ਯੂਹੰਨਾ 1:9 (PSB)
ਉਹ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਪ੍ਰਕਾਸ਼ਮਾਨ ਕਰਦਾ ਹੈ, ਸੰਸਾਰ
ਵਿੱਚ ਆਉਣ ਵਾਲਾ ਸੀ।
ਜ਼ਬੂਰਾਂ ਦੀ ਪੋਥੀ 112
; 4ਸਚਿਆਂਰਾਂ ਲਈ
ਅਨ੍ਹੇਰੇ ਵਿੱਚੋਂ ਚਾਨਣ ਚੜ੍ਹ
ਆਉਂਦਾ ਹੈ,
ਉਹ ਦਯਾਲੂ, ਕਿਰਪਾਲੂ ਤੇ ਧਰਮੀ ਹੈ।
੨ ਕੁਰਿੰਥੀਆਂ ਨੂੰ 4
; 6ਕਿਉਂ ਜੋ ਪਰਮੇਸ਼ੁਰ ਜਿਹ ਨੇ ਆਖਿਆ ਸੀ ਜੋ ਅਨ੍ਹੇਰਿਓਂ ਚਾਨਣ ਚਮਕੇ ਉਹ
ਸਾਡਿਆਂ ਦਿਲਾਂ ਵਿੱਚ ਚਮਕਿਆ ਭਈ
ਪਰਮੇਸ਼ੁਰ ਦੇ ਤੇਜ ਦਾ ਗਿਆਨ ਮਸੀਹ ਦੇ ਮੁਖ ਵਿੱਚ ਪਰਕਾਸ਼ ਕਰੇ।।
7ਪਰ ਇਹ ਖ਼ਜਾਨਾ ਸਾਡੇ ਕੋਲ ਮਿੱਟੀ ਦਿਆਂ ਡਾਂਡਿਆਂ ਵਿੱਚ ਹੈ ਤਾਂ ਜੋ
ਇਸ ਸਮਰੱਥਾ ਦਾ ਅੱਤ ਵੱਡਾ ਮਹਾਤਮ ਪਰਮੇਸ਼ੁਰ ਦੀ ਵੱਲੋਂ, ਨਾ ਸਾਡੀ ਵੱਲੋਂ, ਮਲੂਮ ਹੋਵੇ
ਅਫ਼ਸੀਆਂ ਨੂੰ
1
;17ਭਈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਜਿਹੜਾ ਤੇਜ ਦਾ ਪਿਤਾ ਹੈ ਆਪਣੀ ਪੂਰੀ ਪਛਾਣ
ਵਿੱਚ ਗਿਆਨ ਅਤੇ ਪਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ 18ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੋ ਤਾਂ ਜੋ ਤੁਸੀਂ ਜਾਣ ਲਵੋ ਭਈ ਉਹ ਦੇ ਸੱਦੇ
ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹ ਦੇ ਤੇਜਵਾਨ ਅਧਕਾਰ ਦਾ ਧਨ ਕੀ ਹੈ
ਜ਼ਬੂਰਾਂ ਦੀ ਪੋਥੀ 119
; 105ਤੇਰਾ ਬਚਨ
ਮੇਰੇ ਪੈਰਾਂ ਲਈ ਦੀਪਕ,
ਅਤੇ ਮੇਰੇ ਰਾਹ ਦਾ ਚਾਨਣ ਹੈ।
130ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ
ਦਿੰਦਾ ਹੈ,
ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖ਼ਸ਼ਦਾ ਹੈ।
ਅਫ਼ਸੀਆਂ ਨੂੰ 5
; ਕਿਉਂ ਜੋ ਹਰੇਕ
ਗੱਲ ਜੋ ਪਰਗਟ ਹੁੰਦੀ ਹੈ ਸੋ ਚਾਨਣ ਹੈ 14ਇਸ ਲਈ ਉਹ ਆਖਿਆ ਜਾਂਦਾ ਹੈ -
ਹੇ ਸੌਣ ਵਾਲਿਆ, ਜਾਗ,
ਅਤੇ ਮੁਰਦਿਆਂ ਵਿੱਚੋਂ ਜੀ ਉੱਠ!
ਤਾਂ ਮਸੀਹ ਤੇਰੇ ਉੱਚੇ ਚਮਕੇਗਾ।।
'ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ
ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ
ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ
ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। '
ਇਬਰਾਨੀ 1:3
https://www.bible.com/bible/1884/HEB.1.3
ਯਸਾਯਾਹ 60
1ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ,
ਅਤੇ
ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ
ਹੈ।
ਮੱਤੀ 4
; 16ਜਿਹੜੇ ਲੋਕ
ਅਨ੍ਹੇਰੇ ਵਿੱਚ ਬੈਠੇ ਹੋਏ ਸਨ,
ਉਨ੍ਹਾਂ ਨੇ ਵੱਡਾ ਚਾਨਣ ਵੇਖਿਆ
ਅਤੇ ਜਿਹੜੇ ਮੌਤ ਦੇ ਦੇਸ ਅਤੇ ਛਾਇਆ ਵਿੱਚ
ਬੈਠੇ ਹੋਏ ਸਨ,
ਉਨ੍ਹਾਂ ਲਈ ਚਾਨਣ ਪਰਕਾਸ਼ ਹੋਇਆ।।
ਮੱਤੀ 5
; 14ਤੁਸੀਂ ਜਗਤ ਦੇ
ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ 15ਅਤੇ ਦੀਵਾ ਬਾਲ ਕੇ
ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਉਹ ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ
ਚਾਨਣ ਦਿੰਦਾ ਹੈ 16ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ
ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।।
ਕਹਾਉਤਾਂ 6
; 23ਕਿਉਂ ਜੋ ਹੁਕਮ
ਦੀਵਾ, ਤਾਲੀਮ ਜੋਤ,
ਅਤੇ ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ।
੧ ਤਿਮੋਥਿਉਸ ਨੂੰ 1
;5ਪਰ ਆਗਿਆ ਦਾ
ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ
ਹੈ
ਯੂਹੰਨਾ 1:4 (PSB)
ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ।
ਯੂਹੰਨਾ 8:12 (PSB)
ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ, “ਜਗਤ ਦਾ
ਚਾਨਣ ਮੈਂ ਹਾਂ; ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ ਵਿੱਚ ਨਾ ਚੱਲੇਗਾ, ਪਰ ਉਸ ਕੋਲ
ਜੀਵਨ ਦਾ ਚਾਨਣ ਹੋਵੇਗਾ।”
ਯੂਹੰਨਾ 9:5 (PSB)
ਮੈਂ ਸੰਸਾਰ ਦਾ ਚਾਨਣ ਹਾਂ।”
ਯੂਹੰਨਾ 1:5 (PSB)
ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ,
ਲੂਕਾ ਦੀ ਇੰਜੀਲ 11:36
(PERV)
ਜੇਕਰ ਤੁਹਾਡਾ ਸਾਰਾ ਸਰੀਰ
ਰੌਸ਼ਨੀ ਨਾਲ ਭਰਪੂਰ ਹੈ ਅਤੇ ਜੇ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫ਼ੇਰ ਸਾਰਾ ਸਰੀਰ
ਰੌਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੌਸ਼ਨੀ ਸਭ ਉੱਤੇ
ਚਮਕਦੀ ਹੈ।”
ਯੂਹੰਨਾ 3:19 (PSB)
ਦੋਸ਼ ਇਹ ਹੈ ਕਿ
ਚਾਨਣ ਸੰਸਾਰ ਵਿੱਚ ਆਇਆ ਅਤੇ ਮਨੁੱਖਾਂ ਨੇ ਹਨੇਰੇ ਨੂੰ ਚਾਨਣ ਨਾਲੋਂ ਵੱਧ ਪਿਆਰ ਕੀਤਾ ਕਿਉਂਕਿ
ਉਨ੍ਹਾਂ ਦੇ ਕੰਮ ਬੁਰੇ ਸਨ।
ਅਫ਼ਸੀਆਂ 5:9 (PSB)
ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ
ਅਤੇ ਸਚਾਈ ਵਿੱਚ ਪਾਇਆ ਜਾਂਦਾ ਹੈ;
ਲੂਕਾ 11:35 (PSB)
ਇਸ ਲਈ ਚੌਕਸ ਰਹਿ ਕਿ ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ।
ਯੂਹੰਨਾ 3:20 (PSB)
ਹਰੇਕ ਜੋ ਬੁਰੇ ਕੰਮ ਕਰਦਾ ਹੈ ਉਹ ਚਾਨਣ ਨਾਲ ਵੈਰ ਰੱਖਦਾ ਹੈ ਅਤੇ
ਚਾਨਣ ਕੋਲ ਨਹੀਂ ਆਉਂਦਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕੰਮ ਪਰਗਟ ਹੋ ਜਾਣ।
1 ਯੂਹੰਨਾ 1:7 (PSB)
ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ ਜਿਵੇਂ ਉਹ ਚਾਨਣ ਵਿੱਚ ਹੈ ਤਾਂ
ਅਸੀਂ ਇੱਕ ਦੂਜੇ ਨਾਲ ਸੰਗਤ ਰੱਖਦੇ ਹਾਂ ਅਤੇ ਉਸ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਭ ਪਾਪਾਂ ਤੋਂ
ਸ਼ੁੱਧ ਕਰਦਾ ਹੈ।
1 ਥੱਸਲੁਨੀਕੀਆਂ 5:5 (PSB)
ਕਿਉਂਕਿ ਤੁਸੀਂ ਸਭ ਚਾਨਣ ਦੀ ਅਤੇ ਦਿਨ ਦੀ ਸੰਤਾਨ ਹੋ; ਅਸੀਂ ਰਾਤ
ਦੇ ਜਾਂ ਹਨੇਰੇ ਦੇ ਨਹੀਂ ਹਾਂ।
1 ਯੂਹੰਨਾ 4
\\
1ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਆਤਮਾਵਾਂ ਨੂੰ ਪਰਖੋ ਕਿ ਉਹ ਪਰਮੇਸ਼ਰ ਦੀ ਵੱਲੋਂ
ਹਨ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਉੱਠ
ਖੜ੍ਹੇ ਹੋਏ ਹਨ।
ਅਫ਼ਸੀਆਂ ਨੂੰ
ਪੱਤ੍ਰੀ 5:8 (PERV)
ਅਤੀਤ ਵਿੱਚ, ਤੁਸੀਂ ਹਨੇਰੇ ਨਾਲ
ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ
ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ।
2 ਕੁਰਿੰਥੀਆਂ 11
; 3ਕਿਉਂਕਿ ਅਜਿਹੇ ਲੋਕ ਝੂਠੇ ਰਸੂਲ, ਧੋਖਾ ਕਰਨ ਵਾਲੇ ਅਤੇ ਮਸੀਹ ਦੇ ਰਸੂਲਾਂ ਦਾ ਭੇਸ ਧਾਰਦੇ ਹਨ; 14ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ, ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਦੂਤ ਦਾ ਭੇਸ ਧਾਰਦਾ ਹੈ। 15ਇਸ ਲਈ ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕਾਂ ਦਾ ਭੇਸ ਧਾਰਦੇ ਹਨ ਤਾਂ ਕੋਈ ਵੱਡੀ ਗੱਲ
ਨਹੀਂ; ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।
Comments
Post a Comment