ਮਰਕੁਸ 12
;28ਤਦ ਸ਼ਾਸਤਰੀਆਂ ਵਿੱਚੋਂ ਇੱਕ ਨੇ ਕੋਲ ਆ ਕੇ ਉਨ੍ਹਾਂ ਨੂੰ
ਬਹਿਸ ਕਰਦੇ ਸੁਣਿਆ ਅਤੇ ਇਹ ਜਾਣ ਕੇ ਜੋ ਯਿਸੂ ਨੇ
ਉਨ੍ਹਾਂ ਨੂੰ ਵਧੀਆ ਉੱਤਰ ਦਿੱਤਾ ਹੈ, ਉਸ ਨੂੰ ਪੁੱਛਿਆ,
“ਸਾਰਿਆਂ ਹੁਕਮਾਂ ਵਿੱਚੋਂ
ਪ੍ਰਮੁੱਖ ਹੁਕਮ ਕਿਹੜਾ ਹੈ?” 29ਯਿਸੂ ਨੇ ਉੱਤਰ
ਦਿੱਤਾ,“ਪ੍ਰਮੁੱਖ ਇਹ ਹੈ: ‘ਹੇ ਇਸਰਾਏਲ,
ਸੁਣ! ਪ੍ਰਭੂ ਸਾਡਾ ਪਰਮੇਸ਼ਰ ਇੱਕੋ ਪ੍ਰਭੂ ਹੈ, 30ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ
ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧੀ
ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ’। 31ਦੂਜਾ ਇਹ ਹੈ, ‘ਤੂੰ ਆਪਣੇ ਗੁਆਂਢੀ
ਨਾਲ ਆਪਣੇ ਜਿਹਾ ਪਿਆਰ ਕਰ’। ਇਨ੍ਹਾਂ ਤੋਂ ਵੱਡਾ
ਹੋਰ ਕੋਈ ਹੁਕਮ ਨਹੀਂ ਹੈ।”
ਯੂਹੰਨਾ 3
; 16 “ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ
ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂਕਿ ਹਰੇਕ ਜੋ ਉਸ
ਉੱਤੇ ਵਿਸ਼ਵਾਸ ਕਰੇ, ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।
YANI EK DUNIYA
PARMESHAR DI GAWANDI HAI
MATALAB KI SAB TO PE
PEHLA PARMESHARNE JAGAT NU APNE JIHA
JANKE PYAAR KITA
; 12ਇਸ ਕਰਕੇ ਜਿਸ ਤਰ੍ਹਾਂ
ਇੱਕ ਮਨੁੱਖ ਦੇ ਰਾਹੀਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ,
ਉਸੇ ਤਰ੍ਹਾਂ ਮੌਤ
ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ।
13ਪਾਪ ਬਿਵਸਥਾ ਤੋਂ ਪਹਿਲਾਂ ਹੀ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਹੈ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ। 14ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਲੋਕਾਂ ਉੱਤੇ ਵੀ ਰਾਜ
ਕੀਤਾ ਜਿਨ੍ਹਾਂ
ਨੇ ਆਦਮ ਦੇ ਅਪਰਾਧ
ਵਰਗਾ ਪਾਪ ਨਹੀਂ ਕੀਤਾ ਸੀ;
ਆਦਮ ਉਸ ਦਾ ਨਮੂਨਾ
ਸੀ ਜਿਹੜਾ ਆਉਣ ਵਾਲਾ ਸੀ।
ਗਲਾਤੀਆਂ 3
; 22ਪਰ ਲਿਖਤ ਨੇ ਸਭ ਨੂੰ ਪਾਪ ਦੇ ਅਧੀਨ ਕਰ ਦਿੱਤਾ, ਤਾਂਕਿ ਵਿਸ਼ਵਾਸ ਕਰਨ
ਵਾਲਿਆਂ ਨੂੰ ਉਹ ਵਾਇਦਾ ਦਿੱਤਾ ਜਾਵੇ
ਜਿਹੜਾ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦਾ ਹੈ।
ਗਲਾਤੀਆਂ 3
; 19ਤਾਂ ਫਿਰ ਬਿਵਸਥਾ
ਕਿਉਂ ਹੈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ
1 ਤਿਮੋਥਿਉਸ 1
;ਕਿ ਬਿਵਸਥਾ ਧਰਮੀ ਦੇ ਲਈ ਨਹੀਂ, ਸਗੋਂ ਬਿਵਸਥਾਹੀਣਾਂ,
ਵਿਦਰੋਹੀਆਂ, ਕੁਧਰਮੀਆਂ, ਪਾਪੀਆਂ, ਅਪਵਿੱਤਰ ਅਤੇ
ਅਸ਼ੁੱਧ ਲੋਕਾਂ, ਮਾਤਾ-ਪਿਤਾ ਦੇ ਹੱਤਿਆਰਿਆਂ, ਕਾਤਲਾਂ, 10ਜ਼ਨਾਹਕਾਰੀਆਂ, ਸਮਲਿੰਗੀਆਂ,
ਅਗਵਾਕਾਰੀਆਂ, ਝੂਠਿਆਂ, ਝੂਠੀ ਗਵਾਹੀ ਦੇਣ
ਵਾਲਿਆਂ ਅਤੇ ਉਸ ਹਰੇਕ ਗੱਲ ਦੇ ਲਈ ਹੈ ਜੋ ਖਰੀ ਸਿੱਖਿਆ ਦੇ ਵਿਰੁੱਧ ਹੈ। 1
ਯੂਹੰਨਾ 8
; 36ਇਸ ਲਈ ਜੇ ਪੁੱਤ੍ਰ
ਤੁਹਾਨੂੰ ਅਜ਼ਾਦ ਕਰੇ ਤਾਂ ਠੀਕ ਤੁਸੀਂ ਅਜ਼ਾਦ ਹੋਵੋਗੇ
ਗਲਾਤੀਆਂ 4
;4ਪਰ ਜਦੋਂ ਸਮਾਂ
ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਔਰਤ ਤੋਂ ਜਨਮਿਆ ਅਤੇ ਬਿਵਸਥਾ ਦੇ
ਅਧੀਨ ਜਨਮਿਆ, 5ਤਾਂਕਿ ਉਨ੍ਹਾਂ ਨੂੰ
ਜਿਹੜੇ ਬਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਛੁਡਾਵੇ ਜਿਸ ਨਾਲ ਅਸੀਂ ਪੁਤਰੇਲੇ ਪੁੱਤਰ ਹੋਣ ਦਾ ਹੱਕ
ਪ੍ਰਾਪਤ ਕਰੀਏ। 6ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ਰ ਨੇ
ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਮਨਾਂ ਵਿੱਚ ਪਾਇਆ ਜਿਹੜਾ “ਹੇ ਅੱਬਾ, ਹੇ ਪਿਤਾ” ਪੁਕਾਰਦਾ ਹੈ। 7ਸੋ ਹੁਣ ਤੋਂ ਤੂੰ
ਦਾਸ ਨਹੀਂ, ਸਗੋਂ ਪੁੱਤਰ ਹੈਂ ਅਤੇ ਜੇ ਪੁੱਤਰ ਹੈਂ ਤਾਂ ਪਰਮੇਸ਼ਰ ਦੇ
ਰਾਹੀਂ ਵਾਰਸ ਵੀ ਹੈਂ।
16ਉਸ ਦੀ ਭਰਪੂਰੀ
ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ 17ਤੁਰੇਤ ਤਾਂ ਮੂਸਾ
ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਯਿਸੂ ਮਸੀਹ ਤੋਂ ਪਹੁੰਚੀ
ਇਬਰਾਨੀਆਂ ਨੂੰ 7
; 18ਅਗਲਾ ਹੁਕਮ ਨਤਾਣਾ ਅਤੇ ਨਿਸਫਲ ਹੋਣ
ਕਰਕੇ ਰੱਦੀ ਹੋ ਜਾਂਦਾ ਹੈ। 19ਕਿਉਂਕਿ ਸ਼ਰਾ ਨੇ ਕੁਝ
ਭੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ
ਚੰਗੀ ਆਸਾ ਰੱਖੀ ਪਈ ਹੈ ਜਿਹ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ
ਅੱਪੜਦੇ ਹਾਂ 20ਅਤੇ ਇਹ ਬਿਨਾ ਸੌਂਹ ਖਾਂਧੇ ਨਾ ਬਣਿਆ 21ਕਿਉਂ ਜੋ ਉਹ
ਬਿਨਾ ਸੌਂਹ ਖਾਧੇ ਜਾਜਕ ਬਣੇ ਹਨ ਪਰ ਇਹ ਸੌਂਹ ਖਾਣ ਨਾਲ ਓਸ ਤੋਂ ਬਣਿਆ ਜਿਨ ਉਸ ਨੂੰ ਆਖਿਆ, -
22ਪ੍ਰਭੁ ਨੇ ਸੌਂਹ ਖਾਧੀ,
ਅਤੇ ਉਹ ਨਹੀਂ ਬਦਲੇਗਾ,
ਤੂੰ ਸਦਾ ਤੀਕ ਦਾ ਜਾਜਕ ਹੈਂ।।
ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ
ਯੂਹੰਨਾ 1
; ਰੋਮੀਆਂ ਨੂੰ 6
; 14ਕਿਉਂ ਜੋ ਤੁਹਾਡੇ
ਉੱਤੇ ਪਾਪ ਦੀ ਵਾਹ ਨਾ ਚੱਲੇਗੀ ਇਸ ਲਈ ਜੋ ਤੁਸੀਂ ਸ਼ਰਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹੋ
।।
ਰੋਮੀਆਂ ਨੂੰ 7
; 4ਸੋ ਮੇਰਿਓ ਭਰਾਵੋ ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ
ਨਾਲ ਸ਼ਰਾ ਦੇ ਸਰਬੰਧੋਂ ਮਰ ਗਏ ਭਈ ਤੁਸੀਂ ਦੂਏ ਦੇ ਹੋ
ਜਾਓ ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਾਂ ਜੋ ਅਸੀਂ ਪਰਮੇਸ਼ੁਰ ਦੇ
ਲਈ ਫਲ ਦੇਈਏ 5ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾਂ ਜੋ
ਸ਼ਰਾ ਦੇ ਕਾਰਨ ਸਨ ਸਾਡੇ ਅੰਗਾਂ ਵਿਚੇ ਪ੍ਰੇਰਨਾ ਕਰਦੀਆਂ ਸਨ ਭਈ ਮੌਤ ਦੇ ਲਈ ਫਲ ਦੇਣ 6ਪਰ ਅਸੀਂ ਉਹ ਦੀ ਵੱਲੋਂ ਮਰ ਕੇ ਜਿਹ ਦੇ ਵਿੱਚ ਬੱਧੇ ਹੋਏ
ਸਾਂ ਸ਼ਰਾ ਤੋਂ ਹੁਣ ਛੁੱਟ ਗਏ ਹਾਂ, ਜਿਸ ਕਰਕੇ ਅਸੀਂ
ਆਤਮਾ ਦੀ ਨਵੀਂ ਰੀਤ ਉੱਤੇ, ਨਾ ਕਿ ਲਿਖਤ ਦੀ ਪੁਰਾਣੀ ਰੀਤ ਉੱਤੇ ਸੇਵਾ ਕਰਦੇ ਹਾਂ ।।
ਕੁਲੁੱਸੀਆਂ ਨੂੰ 2
14ਅਤੇ ਉਸ ਲਿਖਤ ਨੂੰ ਜਿਹੜੀ
ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਉਸ ਨੇ ਮੇਸ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਚੁੱਕ
ਸੁੱਟਿਆ
15ਉਹ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਗੱਲੋਂ ਲਾਹ ਕੇ ਅਤੇ ਉਸੇ
ਦੇ ਦੁਆਰਾ ਓਹਨਾਂ ਨੂੰ ਫਤਹ ਕਰ ਕੇ ਖੁੱਲਮਖੁੱਲਾ ਤਮਾਸ਼ਾ ਬਣਾਇਆ।।
; 8ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ
ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ
ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ 9ਕਿਉਂ ਜੋ ਪਰਮੇਸ਼ੁਰਤਾਈ ਦੀ ਸਾਰੀ ਭਰਪੂਰੀ ਉਸੇ ਵਿੱਚ
ਦੇਹਧਾਰੀ ਹੋ ਕੇ ਵੱਸਦੀ ਹੈ 10ਅਤੇ ਤੁਸੀਂ ਉਹ ਦੇ ਵਿੱਚ ਸੰਪੂਰਨ ਹੋ ਗਏ ਹੋ ਜਿਹੜਾ
ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ
17ਏਹ ਤਾਂ ਹੋਣ
ਵਾਲੀਆਂ ਗੱਲਾਂ ਦਾ ਪਰਛਾਵਾਂ ਹਨ ਪਰ ਦੇਹ ਮਸੀਹ ਦੀ ਹੈ 18ਕੋਈ ਮਨੁੱਖ ਅਧੀਨਤਾਈ
ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰ ਕੇ ਤੁਹਾਨੂੰ ਇਨਾਮ ਤੋਂ ਕਿਤੇ ਸੱਖਣਿਆਂ ਨਾ ਰੱਖੇ
ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ
ਰਹਿੰਦਾ ਹੈ
ਰੋਮੀਆਂ 5
; ਕਿਉਂਕਿ ਜੋ
ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਰ ਦਾ ਪ੍ਰੇਮ ਸਾਡੇ ਦਿਲਾਂ ਵਿੱਚ ਪਾਇਆ
ਗਿਆ ਹੈ।
ਧਰਮੀ ਠਹਿਰਾਏ ਹੋਇਆਂ ਦਾ ਮੇਲ-ਮਿਲਾਪ
6ਜਦੋਂ ਅਸੀਂ ਨਿਰਬਲ ਹੀ ਸੀ ਤਾਂ ਮਸੀਹ ਨੇ ਠੀਕ ਸਮੇਂ 'ਤੇ ਕੁਧਰਮੀਆਂ
ਦੇ ਲਈ ਜਾਨ ਦਿੱਤੀ। 7ਕਿਉਂਕਿ ਔਖਾ ਹੈ ਕਿ ਧਰਮੀ ਦੇ ਲਈ
ਕੋਈ ਮਰੇ, ਪਰ ਕੀ ਜਾਣੀਏ ਜੋ ਕਿਸੇ ਭਲੇ ਵਿਅਕਤੀ
ਦੇ ਲਈ ਕੋਈ ਮਰਨ ਦੀ ਹਿੰਮਤ ਕਰ ਵੀ ਲਵੇ। 8ਪਰ ਪਰਮੇਸ਼ਰ
ਆਪਣਾ ਪ੍ਰੇਮ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਨੇ
ਸਾਡੀ ਖਾਤਰ ਜਾਨ ਦਿੱਤੀ।
ਰੋਮੀਆਂ ਨੂੰ 8
1ਸੋ ਹੁਣ ਓਹਨਾਂ ਨਾਲ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ
ਨਹੀਂ ਹੈ
2ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰਾ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ
ਅਤੇ ਮੌਤ ਦੀ ਸ਼ਰਾ ਤੋਂ ਛੁਡਾ ਦਿੱਤਾ 3ਜੋ ਸ਼ਰਾ ਤੋਂ ਨਾ ਹੋ ਸੱਕਿਆ ਇਸ ਕਰਕੇ ਜੋ ਉਹ ਸਰੀਰ ਦੇ ਕਾਰਨ ਨਿਤਾਣੀ ਸੀ, ਪਰਮੇਸ਼ੁਰ ਨੇ ਆਪਣਾ ਪੁੱਤ੍ਰ ਪਾਪ ਦੇ ਲਈ ਪਾਪੀ ਸਰੀਰ ਦੇ ਰੂਪ ਵਿੱਚ ਘੱਲ ਕੇ ਸਰੀਰ
ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ
ਦਿੱਤਾ
4ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ
ਚੱਲਦੇ ਹਾਂ ਸ਼ਰਾ ਦਾ ਰਾਸਤ ਹੁਕਮ ਪੂਰਾ ਹੋਵੇ
ਫ਼ਿਲਿੱਪੀਆਂ ਨੂੰ 3
;9ਅਤੇ ਮੈਂ ਉਸ ਵਿੱਚ ਪਾਇਆ
ਜਾਵਾਂ ਅਤੇ ਮੇਰੇ ਆਪਣੇ ਧਰਮ ਸਹਿਤ ਜਿਹੜਾ ਸ਼ਰਾ ਤੋਂ ਹੁੰਦਾ ਹੈ ਸਗੋਂ ਉਸ ਧਰਮ ਸਹਿਤ ਜਿਹੜਾ ਮਸੀਹ ਉੱਤੇ ਨਿਹਚਾ ਕਰਨ ਤੋਂ ਪਾਈਦਾ ਹੈ
ਅਰਥਾਤ ਉਸ ਧਰਮ
ਸਹਿਤ ਜਿਹੜਾ
ਪਰਮੇਸ਼ੁਰ ਦੀ ਵੱਲੋਂ ਨਿਹਚਾ ਦੇ ਰਾਹੀਂ ਪਰਾਪਤ ਹੁੰਦਾ ਹੈ 10ਤਾਂ ਜੋ ਮੈਂ ਉਹ ਨੂੰ
ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹ ਦਿਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ
ਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ 11ਭਈ ਮੈਂ ਕਿਵੇਂ ਨਾ
ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਵਾਂ
ਗਲਾਤੀਆਂ ਨੂੰ 4
; 21ਤੁਸੀਂ ਜੋ ਸ਼ਰਾ ਦੇ ਮਤਹਿਤ ਹੋਣਾ
ਚਾਹੁੰਦੇ ਹੋ ਮੈਨੂੰ ਦੱਸੋਂ, ਭਲਾ, ਤੁਸੀਂ ਸ਼ਰਾ
ਨੂੰ ਨਹੀਂ ਸੁਣਦੇ? 22ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ
ਅਬਰਾਹਾਮ ਦੇ ਦੋ ਪੁੱਤ੍ਰ ਹੋਏ, ਇੱਕ ਗੋੱਲੀ ਤੋਂ ਅਤੇ ਦੂਜਾ ਅਜ਼ਾਦ
ਤੋਂ 23ਪਰ ਜਿਹੜਾ ਗੋੱਲੀ ਤੋਂ ਹੋਇਆ ਉਹ
ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਤੋਂ ਹੋਇਆ ਉਹ ਬਚਨ ਦੇ ਕਾਰਨ ਜੰਮਿਆ 24ਏਹ
ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥ ਇਹ ਜੋ ਏਹ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਾ
ਪਹਾੜੋਂ ਹੈ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ 25ਅਤੇ ਇਹ ਹਾਜਰਾ
ਅਰਬ ਵਿੱਚ ਸੀਨਾ ਪਹਾੜ ਹੈ ਅਤੇ ਹੁਣ ਦੀ ਯਰੂਸ਼ਲਮ ਉਹ ਦਾ ਜਵਾਬ ਹੈ ਕਿਉਂ ਜੋ ਇਹ ਆਪਣੇ ਬੱਚਿਆਂ
ਸਣੇ ਗੁਲਾਮੀ ਵਿੱਚ ਪਈ ਹੈ 26ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ
ਅਜ਼ਾਦ ਹੈ, ਉਹ ਸਾਡੀ ਮਾਤਾ ਹੈ 27ਕਿਉਂ ਜੋ
ਲਿਖਿਆ ਹੋਇਆ ਹੈ -
ਹੇ ਬਾਂਝ, ਜੈਕਾਰਾ ਗਜਾ, ਤੂੰ ਜੋ ਨਹੀਂ
ਜਣੀ !
ਖੁਲ੍ਹ ਕੇ ਗਾ ਅਤੇ ਚਿੱਲਾ, ਤੂੰ ਜਿਹ ਨੂੰ ਪੀੜਾਂ
ਨਹੀਂ ਲੱਗੀਆਂ!
ਕਿਉਂ ਜੋ ਛੁੱਟੜ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।।
28ਪਰ ਹੇ ਭਰਾਵੋ, ਅਸੀਂ ਇਸਹਾਕ
ਵਾਂਙੁ ਬਚਨ ਦੀ ਸੰਤਾਨ ਹਾਂ 29ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ
ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ ਤਿਵੇਂ ਹੁਣ ਵੀ
ਹੁੰਦਾ ਹੈ 30ਪਰ ਧਰਮ ਪੁਸਤਕ ਕੀ ਆਖਦਾ ਹੈ? ਗੋੱਲੀ ਅਤੇ ਉਸ
ਦੇ ਪੁਤ੍ਰ ਨੂੰ ਕੱਢ ਦੇਹ ਕਿਉਂ ਜੋ ਗੋੱਲੀ ਦਾ ਪੁੱਤ੍ਰ ਅਜ਼ਾਦ ਦੇ ਪੁੱਤ੍ਰ ਦੇ ਨਾਲ ਅਧਕਾਰੀ ਨਹੀਂ
ਹੋਵੇਗਾ 31ਇਸ ਲਈ, ਹੇ ਭਰਾਵੋ, ਅਸੀਂ ਗੋੱਲੀ
ਦੀ ਨਹੀਂ ਸਗੋਂ ਅਜ਼ਾਦ ਦੀ ਸੰਤਾਨ ਹਾਂ।।
; 14ਜਿੰਨੇ ਪਰਮੇਸ਼ੁਰ
ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਓਹੀ ਪਰਮੇਸ਼ੁਰ ਦੇ ਪੁੱਤ੍ਰ ਹਨ 15ਕਿਉਂ ਜੋ ਤੁਹਾਨੂੰ
ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤ੍ਰ ਹੋਣ ਦਾ
ਆਤਮਾ ਮਿਲਿਆ ਜਿਸ ਕਰਕੇ ਅਸੀਂ "ਅੱਬਾ", ਹੇ ਪਿਤਾ, ਪੁਕਾਰਦੇ ਹਾਂ 16ਉਹ ਆਤਮਾ ਆਪ ਸਾਡੇ
ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ 17ਅਤੇ ਜੇ ਬਾਲਕ ਹਾਂ ਤਾਂ
ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ
ਉਹ ਦੇ ਨਾਲ ਅਸੀਂ ਵਡਿਆਏ ਜਾਈਏ।।
੨
ਕੁਰਿੰਥੀਆਂ ਨੂੰ 3
ਜੀਉਂਦੀਆਂ
ਚਿੱਠੀਆਂ । ਸ਼ਰਾ ਅਤੇ ਇੰਜੀਲ ਦਾ ਤੇਜ
1ਕੀ ਅਸੀਂ ਫੇਰ ਆਪਣੀ ਨੇਕ ਨਾਮੀ ਦੱਸਣ ਲੱਗੇ ਹਾਂ ਅਥਵਾ ਕਈਆ ਵਾਂਙੁ
ਸਾਨੂੰ ਭੀ ਤੁਹਾਡੇ ਕੋਲ ਯਾ ਤੁਹਾਡੀ ਵੱਲੋਂ ਨੇਕ ਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ? 2ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ
ਜਿਹ ਨੂੰ ਸੱਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ 3ਪਰਤੱਖ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਟਹਿਲ ਦੀ ਰਾਹੀਂ
ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਤਮਾ ਨਾਲ
ਲਿਖੀ ਹੋਈ ਹੈ, ਪੱਥਰ ਦੀਆਂ ਪੱਟੀਆਂ ਉੱਤੇ ਨਹੀਂ
ਸਗੋਂ ਮਾਸ ਰੂਪੀ ਹਿਰਦਿਆਂ ਦੀਆਂ ਪੱਟੀਆਂ
ਉੱਤੇ।।
4ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਦੇ ਤੇ ਅਜਿਹਾ ਭੋਰਸਾ ਰੱਖਦੇ ਹਾਂ 5ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਕਿਸੇ ਗੱਲ ਨੂੰ ਆਪਣੀ
ਹੀ ਵੱਲੋਂ ਸਮਝੀਏ ਸਗੋਂ ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ 6ਜਿਹ
ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ
ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜੁਆਲਦਾ ਹੈ 7ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ
ਹੋਈ ਸੀ ਐਨੇ ਤੇਜ ਨਾਲ ਹੋਈ ਭਈ ਮੂਸਾ ਦੇ ਮੁਖ ਦੇ ਤੇਜ
ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਾਰਏਲ ਦਾ
ਵੰਸ਼ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ, 8ਤਾਂ ਆਤਮਾ ਦੀ ਸੇਵਕਾਈ ਏਦੂੰ ਵਧ ਕੇ
ਤੇਜ ਨਾਲ ਕਿੱਕੁਰ ਨਾ ਹੋਵੇਗੀ? 9ਕਿਉਂਕਿ ਜੇ ਦੋਸ਼ੀ ਠਹਿਰਾਉਣ ਦੀ
ਸੇਵਕਾਈ ਤੇਜ ਰੂਪ ਹੈ ਤਾਂ ਧਰਮ ਦੀ ਸੇਵਕਾਈ ਬਹੁਤ ਹੀ ਵਧ ਕੇ ਤੇਜ ਨਾਲ ਹੋਵੇਗੀ 10ਉਹ ਜੋ ਤੇਜਵਾਨ ਕੀਤੀ ਹੋਈ ਸੀ ਸੋ ਵੀ ਇਸ ਲੇਖੇ ਅਰਥਾਤ ਇਸ ਅੱਤ ਵੱਡੇ
ਤੇਜ ਦੇ ਕਾਰਨ ਤੇਜਵਾਨ ਨਾ ਰਹੀ 11ਕਿਉਂਕਿ ਜੇ ਉਹ ਜਿਹੜੀ ਅਲੋਪ ਹੋਣ
ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਥਿਰ ਰਹਿਣ ਵਾਲੀ ਹੈ ਕਿੰਨੀ ਵਧੀਕ ਤੇਜ ਨਾਲ ਹੋਵੇਗੀ!।।
12ਉਪਰੰਤ ਜਦੋਂ ਸਾਨੂੰ ਐਡੀ ਆਸ ਹੈ ਤਦੋਂ ਅਸੀਂ ਵੱਡੇ ਨਿਧੜਕ ਬੋਲਦੇ ਹਾਂ 13ਅਤੇ ਮੂਸਾ ਵਾਂਙੁ ਨਹੀਂ ਜਿਹ ਨੇ ਆਪਣੇ ਮੁਖ ਉੱਤੇ ਪੜਦਾ ਕੀਤਾ ਭਈ
ਇਸਰਾਏਲ ਦਾ ਵੰਸ ਉਸ ਅਲੋਪ ਹੋਣ ਵਾਲੇ ਦਾ ਓੜਕ ਨਾ ਵੇਖੇ 14ਪਰ ਓਹਨਾਂ ਦੀ ਬੁੱਧ ਮੋਟੀ ਹੋ ਗਈ ਕਿਉਂ ਜੋ ਅੱਜ ਤੋੜੀ ਪੁਰਾਣੇ ਨੇਮ ਦੇ
ਪੜਨ ਵਿੱਚ ਉਹੋ ਪੜਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ
ਜਾਂਦਾ ਪਰ ਉਹ ਮਸੀਹ ਵਿੱਚ ਅਲੋਪ ਹੋ ਜਾਂਦਾ ਹੈ 15ਸਗੋਂ
ਅੱਜ ਤੀਕ ਜਦ ਕਦੇ ਮੂਸਾ ਦਾ ਗ੍ਰੰਥ ਪੜਿਆ ਜਾਂਦਾ ਹੈ ਤਾਂ ਪੜਦਾ ਓਹਨਾਂ ਦੇ ਦਿਲ ਉੱਤੇ ਪਿਆ ਰਹਿਦਾ
ਹੈ 16ਪਰ ਜਾਂ ਕੋਈ ਪ੍ਰਭੁ ਦੀ ਵੱਲ ਫਿਰੇਗਾ ਤਾਂ ਉਹ ਪੜਦਾ ਚੁਫੇਰਿਓਂ ਚੁੱਕ
ਲਿਆ ਜਾਵੇਗਾ 17ਹੁਣ ਉਹ ਪ੍ਰਭੁ ਤਾਂ ਆਤਮਾ ਹੈ ਅਰ
ਜਿੱਥੇ ਕਿੱਤੇ ਪ੍ਰੁਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ 18ਪਰ ਅਸੀਂ ਸਭ ਅਣਕੱਜੇ ਮੁਖ ਨਾਲ ਪ੍ਰਭੁ ਦੇ ਤੇਜ ਦਾ ਮਾਨੋ ਸ਼ੀਸੇ ਵਿੱਚ
ਪ੍ਰਤਿਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੀਕ ਜਿਵੇਂ
ਪ੍ਰਭੁ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।।
Comments
Post a Comment